ਯੋਗ ਗੁਰੂ ਜੁਗਲ ਕਿਸ਼ੋਰ ਅਰੋੜਾ ਆਪਣੀਆਂ ਸੇਵਾਵਾਂ ਪੁਲਿਸ ਵਿਭਾਗ ਨੂੰ ਦੇਣਗੇ
- bhagattanya93
- Dec 28, 2022
- 1 min read
ਲੁਧਿਆਣਾ, 28 ਦਸੰਬਰ

ਯੋਗ ਗੁਰੂ ਅਤੇ ਅਰੋਗਿਆ ਕਲੱਬ ਦੇ ਮੁਖੀ ਜੁਗਲ ਕਿਸ਼ੋਰ ਅਰੋੜਾ ਨੇ ਅੱਜ ਮਹਿਲਾ ਆਈ.ਪੀ.ਐਸ ਅਧਿਕਾਰੀ ਸੌਮਿਆ ਮਿਸ਼ਰਾ ਜੋਇਟ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਯੋਗਾ ਦੀ ਮੁਫ਼ਤ ਸਿਖਲਾਈ ਦੇ ਰਹੇ ਹਨ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਹੈ।ਯੋਗ ਗੁਰੂ ਨਾਲ ਮੁਲਾਕਾਤ ਦੌਰਾਨ ਆਦਿਤਿਆ ਮਹਿੰਦਰਾ ਵੀ ਮੌਜੂਦ ਸਨ।
ਜੁਗਲ ਕਿਸ਼ੋਰ ਅਰੋੜਾ ਨੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਇੱਕ ਫਿਟਨੈਸ ਕੋਚ ਵਜੋਂ ਉਹ ਬਲੱਡ ਪ੍ਰੈਸ਼ਰ, ਸ਼ੂਗਰ, ਡਿਪਰੈਸ਼ਨ, ਮੋਟਾਪਾ, ਸਰੀਰ ਦੇ ਵੱਖ-ਵੱਖ ਦਰਦ, ਸਾਹ ਦੀਆਂ ਸਮੱਸਿਆਵਾਂ ਆਦਿ ਸਮੇਤ ਕਈ ਬਿਮਾਰੀਆਂ ਦਾ ਸਫਲਤਾਪੂਰਵਕ ਇਲਾਜ ਕਰ ਰਹੇ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਪੁਲੀਸ ਲਾਈਨ ਵਿੱਚ ਕੈਂਪ ਲਾਉਣਗੇ।





Comments