LIC ਨੇ ਬਣਾਇਆ ਵਿਸ਼ਵ ਰਿਕਾਰਡ, 24 ਘੰਟਿਆਂ 'ਚ ਵੇਚੀਆਂ ਸਭ ਤੋਂ ਵੱਧ ਜੀਵਨ ਬੀਮਾ ਪਾਲਿਸੀਆਂ
- bhagattanya93
- May 25
- 1 min read
25/05/2025

ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ 24 ਘੰਟਿਆਂ ਵਿਚ ਸਭ ਤੋਂ ਵੱਧ ਜੀਵਨ ਬੀਮਾ ਪਾਲਿਸੀਆਂ ਵੇਚਣ ਦਾ ਗਿੰਨੀਜ਼ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਐੱਲਆਈਸੀ ਨੇ ਦੱਸਿਆ ਕਿ ਇਹ ਇਤਿਹਾਸਕ ਪ੍ਰਾਪਤੀ ਇਸ ਸਾਲ 20 ਜਨਵਰੀ ਨੂੰ ਹਾਸਲ ਕੀਤੀ ਗਈ। ਇਸ ਦਿਨ ਐੱਲਆਈਸੀ ਦੇ ਕੁੱਲ 4,52,839 ਏਜੰਟਾਂ ਨੇ ਭਾਰਤ ਭਰ ਵਿਚ 5,88,107 ਜੀਵਨ ਬੀਮਾ ਪਾਲਿਸੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਹ ਰਿਕਾਰਡ ਕੋਸ਼ਿਸ਼ ਐੱਲਆਈਸੀ ਦੇ ਐੱਮਡੀ ਅਤੇ ਸੀਈਓ ਸਿੱਧਾਰਥ ਮੋਹੰਤੀ ਦੀ ਪਹਿਲ ਦਾ ਨਤੀਜਾ ਸੀ, ਜਿਸ ਵਿਚ ਉਨ੍ਹਾਂ ਨੇ ਹਰ ਏਜੰਟ ਨੂੰ 20 ਜਨਵਰੀ ਨੂੰ ਮੈਡ ਮਿਲੀਅਨ ਡੇ ਦੇ ਤਹਿਤ ਘੱਟੋ-ਘੱਟ ਇਕ ਪਾਲਿਸੀ ਪੂਰੀ ਕਰਨ ਦੀ ਅਪੀਲ ਕੀਤੀ ਸੀ। ਮੋਹੰਤੀ ਨੇ ਸਾਰੇ ਗ੍ਰਾਹਕਾਂ, ਏਜੰਟਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਇਹ ਪ੍ਰਾਪਤੀ ਸਿਰਫ਼ ਐੱਲਆਈਸੀ ਲਈ ਨਹੀਂ, ਸਗੋਂ ਭਾਰਤ ਦੇ ਬੀਮਾ ਖੇਤਰ ਲਈ ਵੀ ਇਕ ਮਾਣ ਦੀ ਗੱਲ ਹੈ, ਜੋ ਸਾਡੇ ਦੇਸ਼ ਵਿਚ ਬੀਮਾ ਸੇਵਾਵਾਂ ਦੀ ਵਧਦੀ ਹੋਈ ਮੰਗ ਨੂੰ ਦਰਸਾਉਂਦੀ ਹੈ।





Comments