Ludhiana ਦੇ 22 ਸਾਲਾ ਨੌਜਵਾਨ ਦੀ ਅਮਰੀਕਾ ਚ ਦਿਲ ਦਾ ਦੌਰਾ ਪੈਣ ਕਾਰਨ ਮੌ+ਤ
- bhagattanya93
- Apr 10
- 1 min read
10/04/2025

ਅੱਜ ਪਾਇਲ ਸ਼ਹਿਰ ਵਿੱਚ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਾਇਲ ਸ਼ਹਿਰ ਵਿਖੇ ਮੇਨ ਰੋਡ 'ਤੇ ਸਥਿਤ ਚਮਕੌਰ ਮੈਡੀਕਲ ਦੇ ਮਾਲਕ ਬਲਵਿੰਦਰ ਸਿੰਘ (ਗੋਲੂ ) ਦੇ ਹੋਣਹਾਰ 22 ਸਾਲਾ ਸਪੁੱਤਰ ਲਵਪ੍ਰੀਤ ਸਿੰਘ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਲਵਪ੍ਰੀਤ ਦੇ ਮਾਪਿਆਂ ਤੇ ਸਾਕ ਸਬੰਧੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ ਨੂੰ ਤਕਰੀਬਨ ਤਿੰਨ ਸਾਲ ਪਹਿਲਾਂ ਬਹੁਤ ਹੀ ਚਾਵਾਂ ਤੇ ਲਾਡਾਂ ਨਾਲ ਕੈਨੇਡਾ ਵਿਖੇ ਸਟੱਡੀ ਕਰਨ ਲਈ ਭੇਜਿਆ ਸੀ ਜਿੱਥੋਂ ਉਹ ਤਕਰੀਬਨ ਚਾਰ ਮਹੀਨੇ ਪਹਿਲਾਂ ਕਿਸੇ ਕੰਮਕਾਰ ਕਰਨ ਦੇ ਸਿਲਸਿਲੇ ਨਾਲ ਅਮਰੀਕਾ ਵਿਖੇ ਚਲਾ ਗਿਆ। ਲਵਪ੍ਰੀਤ ਨੂੰ ਅਮਰੀਕਾ ਗਏ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਇਹ ਮੰਦਭਾਗੀ ਘਟਨਾ ਵਾਪਰ ਗਈ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਨਗਰ ਕੌਂਸਲ ਪ੍ਰਧਾਨ ਮਲਕੀਤ ਸਿੰਘ ਗੋਗਾ, ਅਵਿਨਾਸ਼ਪ੍ਰੀਤ ਸਿੰਘ ਏਪੀ ਜੱਲਾ, ਪ੍ਰੇਮ ਸਿੰਘ ਡਿਪਟੀ ਡਾਇਰੈਕਟਰ, ਕੌਂਸਲਰ ਹਰਪ੍ਰੀਤ ਸਿੰਘ, ਡਾਇਰੈਕਟਰ ਰਮਲਜੀਤ ਸਿੰਘ ਗਰਚਾ, ਰਣਜੀਤ ਸਿੰਘ ਪੀਏ ਤੋਂ ਇਲਾਵਾ ਪਾਇਲ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਤੇ ਨਾਮਵਾਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Comments