google-site-verification=ILda1dC6H-W6AIvmbNGGfu4HX55pqigU6f5bwsHOTeM
top of page

Ludhiana ਦੇ ਕਾਰੋਬਾਰੀ ਨਾਲ ਮੁਲਾਜ਼ਮਾਂ ਨੇ ਕੀਤੀ ਅਮਾਨਤ 'ਚ ਖ਼ਿਆਨਤ, ਗੱਲੇ 'ਚ ਪਈ ਚਾਰ ਲੱਖ 30 ਹਜ਼ਾਰ ਰੁਪਏ ਨਕਦੀ ਉਡਾਈ

  • Nov 22, 2024
  • 1 min read

22/11/2024

22/11/2024ਥਾਣਾ ਡਿਵੀਜ਼ਨ ਨੰਬਰ ਤਿੰਨ ਅਧੀਨ ਸੀਐਮਸੀ ਚੌਂਕ ਇਲਾਕੇ ਵਿੱਚ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਨਾਲ ਉਸ ਦੇ ਮੁਲਾਜ਼ਮਾਂ ਨੇ ਹੀ ਅਮਾਨਤ ਵਿੱਚ ਖਿਆਨਤ ਕਰ ਦਿੱਤੀ। ਪੁਲਿਸ ਨੇ ਕਾਰੋਬਾਰੀ ਮੁਹੰਮਦ ਯੂਸਫ ਦੇ ਬਿਆਨ ਉੱਪਰ ਉਸਦੇ ਮੁਲਾਜ਼ਮ ਮੁਹੰਮਦ ਅਬਾਸ ਅਤੇ ਫਹੀਮ ਅਹਿਮਦ ਖਿਲਾਫ ਪਰਚਾ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।


ਜਨਕਪੁਰੀ ਦੇ ਰਹਿਣ ਵਾਲੇ ਮੁਹੰਮਦ ਯੂਸਫ ਮੁਤਾਬਕ ਉਹ ਈਸਾ ਨਗਰੀ ਇਲਾਕੇ ਵਿੱਚ ਹੇਅਰ ਡਿਜ਼ਾਇਨਰ ਨਾਮ ਤੇ ਦੁਕਾਨ ਚਲਾਉਂਦਾ ਹੈ। ਦਸ ਨਵੰਬਰ ਰਾਤ ਕਰੀਬ 10 ਵਜੇ ਉਹ ਰੋਜ ਦੀ ਤਰਹਾਂ ਆਪਣੀ ਦੁਕਾਨ ਨੂੰ ਤਾਲਾ ਲਗਾ ਕੇ ਚਾਬੀ ਆਪਣੇ ਮੁਲਾਜ਼ਮ ਮੁਹੰਮਦ ਅਬਾਸ ਨੂੰ ਦੇਣ ਮਗਰੋਂ ਘਰ ਚਲਾ ਗਿਆ। ਅਗਲੇ ਦਿਨ ਦੁਕਾਨ ਤੇ ਗਿਆ ਤਾਂ ਅਜੇ ਦੁਕਾਨ ਖੁੱਲੀ ਨਹੀਂ ਸੀ। ਉਹਨਾਂ ਮੁਹੰਮਦ ਅਬਾਸ ਦੇ ਘਰ ਜਾ ਕੇ ਪਤਾ ਕੀਤਾ ਤਾਂ ਮੁਹੰਮਦ ਅਬਾਸ ਅਤੇ ਫਹੀਮ ਅਹਮਦ ਦੋਨੋਂ ਗਾਇਬ ਹੋ ਚੁੱਕੇ ਸਨ। ਉਕਤ ਜਾਣਕਾਰੀ ਮਗਰੋਂ ਉਹਨਾਂ ਦੁਕਾਨ ਦੇ ਤਾਲੇ ਖੋਲੇ ਤਾਂ ਪਤਾ ਲੱਗਾ ਕਿ ਗੱਲੇ ਵਿੱਚ ਪਈਚ ਲੱਖ 30 ਹਜਾਰ ਰੁਪਏ ਨਕਦੀ ਵੀ ਗਾਇਬ ਹੋ ਚੁੱਕੀ ਸੀ। ਇਸ ਮਾਮਲੇ ਤੇ ਤਫਤੀਸ਼ੀ ਅਧਿਕਾਰੀ ਥਾਣੇ ਦਾ ਨਰਿੰਦਰ ਸਿੰਘ ਮੁਤਾਬਕ ਮੁਲਜਮਾਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।


Comments


Logo-LudhianaPlusColorChange_edited.png
bottom of page