ਲੁਧਿਆਣਾ ‘ਚ ਪੋਸਟਮਾਰਟਮ ਦੌਰਾਨ ਜਿਉਂਦਾ ਹੋਇਆ ਪੁਲਿਸ ਮੁਲਾਜ਼ਮ
- bhagattanya93
- Sep 21, 2023
- 1 min read
Updated: Sep 24, 2023
ਲੁਧਿਆਣਾ 21 ਸਤੰਬਰ

ਲੁਧਿਆਣਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਚੁੱਕੀ ਹੈ। ਜਦੋਂ ਉਹ ਉਸ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਸਨ ਤਾਂ ਸਾਥੀ ਪੁਲਿਸ ਮੁਲਾਜ਼ਮਾਂ ਨੇ ਮਹਿਸੂਸ ਕੀਤਾ ਕਿ ਮਨਪ੍ਰੀਤ ਦੇ ਸਰੀਰ ਵਿੱਚ ਹਰਕਤ ਹੈ ਅਤੇ ਉਸ ਦੀ ਨਬਜ਼ ਵੀ ਚੱਲ ਰਹੀ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਦੇ ਪਿਤਾ ਏਐਸਆਈ ਰਾਮਜੀ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਹੱਥ ’ਤੇ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਲਿਆ ਸੀ। ਸਰੀਰ ‘ਚ ਇਨਫੈਕਸ਼ਨ ਵਧਣ ਕਾਰਨ ਪਰਿਵਾਰ ਨੇ ਆਪਣੇ ਬੇਟੇ ਮਨਪ੍ਰੀਤ ਨੂੰ 15 ਸਤੰਬਰ ਨੂੰ ਏਮਜ਼ ਬੱਸੀ ਹਸਪਤਾਲ ‘ਚ ਦਾਖਲ ਕਰਵਾਇਆ। ਮਨਪ੍ਰੀਤ ਨਾਇਬ ਕੋਰਟ ਵਿੱਚ ਤਾਇਨਾਤ ਹੈ। ਰਾਮਜੀ ਅਨੁਸਾਰ ਡਾਕਟਰ ਨੇ ਉਸ ਦੀ ਬਾਂਹ ‘ਤੇ ਕੋਈ ਦਵਾਈ ਲਗਾ ਦਿੱਤੀ, ਜਿਸ ਕਾਰਨ ਮਨਪ੍ਰੀਤ ਦੀ ਬਾਂਹ ‘ਤੇ ਜਲਨ ਹੋ ਗਈ। ਆਸਤੀਨ ਸੁੱਜ ਗਿਆ। ਉਸ ਦਾ ਪੁੱਤਰ ਸਾਰੀ ਰਾਤ ਦਰਦ ਨਾਲ ਕੁਰਲਾਉਂਦਾ ਰਿਹਾ।





Comments