ਮਹਿਜ਼ 6 ਮਹੀਨੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਹਾਦਸੇ 'ਚ ਹੋਈ ਮੌਤ, ਮਾਪੇ ਖਬਰ ਸੁਣ ਹੋਏ ਬੇਸੁੱਧ
- Ludhiana Plus
- Oct 7, 2023
- 1 min read
7 ਅਕਤੂਬਰ

ਸਟੂਡੈਂਟ ਵੀਜ਼ੇ ’ਤੇ ਕੈਨੇਡਾ ਗਏ ਜਲੰਧਰ ਵਾਸੀ ਨੌਜਵਾਨ ਦੀ ਕੈਨੇਡਾ ਵਿਖੇ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਹੁਲ ਹਾਂਡਾ ਵਾਸੀ ਸੋਢਲ ਜੋ ਕਿ ਛੇ ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ, ਦੀ ਬੀਤੀ ਰਾਤ ਕਾਰ ਹਾਦਸੇ ’ਚ ਮੌਤ ਹੋ ਗਈ। ਉਹ ਤਿੰਨ ਦੋਸਤਾਂ ਨਾਲ ਕਾਰ ’ਤੇ ਕਿਧਰੇ ਜਾ ਰਿਹਾ ਸੀ ਕਿ ਰਸਤੇ ’ਚ ਉਨ੍ਹਾਂ ਦੀ ਕਾਰ ਕਿਸੇ ਵਾਹਨ ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਚਾਰੇ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪੁਲਿਸ ਨੇ ਚਾਰਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਰਾਹੁਲ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਸ ਖਬਰ ਦੇ ਪਤਾ ਲੱਗਣ ਮਗਰੋਂ ਨੌਜਵਾਨ ਦੇ ਮਾਪੇ ਬੇਸੁੱਧ ਹੋ ਚੁਕੇ ਨੇ ਤੇ ਪਿੰਡ ਦੇ ਵਿੱਚ ਸੰਨਾਟਾ ਛਾ ਗਿਆ ਨੌਜਵਾਨ ਦੇ ਮਾਪਿਆਂ ਵੱਲੋ ਮਸ਼ੱਕਤ ਕਰ ਨੌਜਵਾਨ ਨੂੰ ਬਾਹਰ ਭੇਜਿਆ ਗਿਆ , ਇਸ ਉੱਮੀਦ ਤੇ ਕੀ ਨੌਜਵਾਨ ਬਾਹਰ ਜਾ ਆਪਣੀ ਤੇ ਉਹਨਾਂ ਦੀ ਜ਼ਿੰਦਗੀ ਸਵਾਰੇਗਾ ,ਚਾਵਾਂ ਨਾਲ ਪੁੱਤ ਨੂੰ ਬਾਹਰ ਭੇਜਦੇ ਮਾਪਿਆਂ ਨੇ ਇਹ ਨਹੀਂ ਸੀ ਸੋਚਿਆ ਕੀ ਅਜਿਹਾ ਦਿਨ ਉਹਨਾਂ ਨੂੰ ਦੇਖਣਾ ਪਵੇਗਾ ਲਗਾਤਾਰ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਣ ਮਗਰੋਂ ਕੀਤੇ ਨ ਕੀਤੇ ਲੋਕ ਅੱਜ ਆਪਣੇ ਬੱਚਿਆ ਨੂੰ ਪੈਸੇ ਲਾ ਬਾਹਰ ਭੇਜਣ ਤੋਂ ਪਹਿਲਾ ਘਬਰਾਉਂਦੇ ਨੇ ।





Comments