ਹਸਪਤਾਲ ਤੋਂ ਡਿਸਚਾਰਜ ਹੋਏ ਸ਼ਹਿਨਾਜ਼ ਗਿੱਲ ,ਮਾਸਕ ਨਾਲ ਮੂੰਹ ਢਕ ਆਏ ਬਾਹਰ
- Oct 10, 2023
- 1 min read
10 ਅਕਤੂਬਰ

ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸ਼ਹਿਨਾਜ਼ ਨੂੰ ਫੂਡ ਇਨਫੈਕਸ਼ਨ ਹੋ ਗਈ ਸੀ, ਜਿਸ ਕਾਰਨ ਉਸ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ।
ਅਭਿਨੇਤਰੀ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਵੀ ਹਸਪਤਾਲ 'ਚ ਸ਼ਹਿਨਾਜ਼ ਦੇ ਨਾਲ ਸੀ। ਉਹ ਹਸਪਤਾਲ 'ਚ ਉਸ ਨੂੰ ਮਿਲਣ ਗਈ ਸੀ। ਜਦੋਂ ਸ਼ਹਿਨਾਜ਼ ਲਾਈਵ ਹੋਈ ਤਾਂ ਅਭਿਨੇਤਾ ਅਨਿਲ ਕਪੂਰ ਘਰ ਤੋਂ ਹੀ ਉਨ੍ਹਾਂ ਦੇ ਸੈਸ਼ਨ 'ਚ ਸ਼ਾਮਲ ਹੋਏ। ਉਸ ਨੇ ਸ਼ਹਿਨਾਜ਼ ਤੋਂ ਉਸ ਦਾ ਹਾਲ-ਚਾਲ ਪੁੱਛਿਆ। ਸ਼ਹਿਨਾਜ਼ ਹਾਲ ਹੀ 'ਚ ਫਿਲਮ 'ਥੈਂਕਸ ਫਾਰ ਕਮਿੰਗ' 'ਚ ਨਜ਼ਰ ਆਈ ਹੈ। ਫਿਲਮ ਨੂੰ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ।

ਬਿਗ ਬੌਸ ਫੇਮ ਸ਼ਹਿਨਾਜ਼ ਕੌਰ ਗਿੱਲ ਵੱਲੋ ਆਪਣੇ ਫੈਨਸ ਦੇ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ ਇਹ ਖਬਰ ਸੁਣਨ ਮਗਰੋਂ ਉਹਨਾਂ ਦੇ ਫੈਨਸ ਜਿਹਨਾਂ ਵੱਲੋ ਉਹਨਾਂ ਦੀ ਸਿਹਤਯਾਬੀ ਦੀ ਪ੍ਰਾਥਨਾ ਕੀਤੀ ਗਈ ਸੀ , ਹੁਣ ਉਹਨਾਂ ਵਿਚ ਖੁਸ਼ੀ ਦੀ ਲਹਿਰ ਹੈ।





Comments