google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪਾਲੀਵੁੱਡ ਅਦਾਕਾਰਾ ਨੇ ਚੁੱਕਿਆ ਖੌਫਨਾਕ ਕਦਮ ਕੀਤੀ ਖ਼ੁਦਕੁਸ਼ੀ ,ਸੁਸਾਈਡ ਨੋਟ ਰਾਹੀਂ ਹੋਏ ਵੱਡੇ ਖੁਲਾਸੇ

  • Oct 10, 2023
  • 1 min read

10 ਅਕਤੂਬਰ

ਪਾਲੀਵੁੱਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੁਚਿਤਾ ਕੌਰ ਉਰਫ਼ ਇਨਾਇਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮੰਗਲਵਾਰ ਨੂੰ 23 ਸਾਲਾ ਮਾਡਲ ਇਨਾਇਤ ਦੀ ਲਾਸ਼ ਫਲੈਟ ‘ਚ ਪੱਖੇ ਨਾਲ ਲਟਕਦੀ ਮਿਲੀ। ਲਾਸ਼ ਦੇ ਕੋਲ ਅਦਾਕਾਰਾ ਦਾ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਖ਼ੁਦਕੁਸ਼ੀ ਦਾ ਕਾਰਨ ਸਾਫ਼ ਲਿਖਿਆ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਤੁਹਾਨੂੰ ਦੱਸ ਦੇਈਏ ਕਿ ਇਨਾਇਤ ਨੇ 4 ਪੰਜਾਬੀ ਗੀਤਾਂ ਦੀਆਂ ਐਲਬਮਾਂ ਵਿੱਚ ਬਤੌਰ ਮੁੱਖ ਅਦਾਕਾਰਾ ਕੰਮ ਕੀਤਾ ਹੈ। ਅਦਾਕਾਰਾ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੀ ਵਸਨੀਕ ਸੀ, ਪਰ ਕੰਮ ਕਾਰਨ ਉਹ ਜ਼ੀਰਕਪੁਰ ਦੀ ਇੱਕ ਸੁਸਾਇਟੀ ਵਿੱਚ ਕਿਰਾਏ ਦੇ 1-ਬੀਐਚਕੇ ਫਲੈਟ ਵਿੱਚ ਰਹਿ ਰਹੀ ਸੀ।

ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਤਾਂ ਜਾਂਚ ਦੌਰਾਨ ਉਨ੍ਹਾਂ ਨੂੰ ਫਲੈਟ ਦੇ ਅੰਦਰ ਇਨਾਇਤ ਦੀ ਇਕ ਡਾਇਰੀ ਪਈ ਮਿਲੀ। ਜਿਸ ਵਿੱਚ ਅਦਾਕਾਰਾ ਨੇ ਅੰਗਰੇਜ਼ੀ ਵਿੱਚ ਆਪਣਾ ਸੁਸਾਈਡ ਨੋਟ ਲਿਖਿਆ ਸੀ। ਇਨਾਇਤ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ਉਹ ਕੰਮ ਨਾ ਮਿਲਣ ਕਾਰਨ ਪਰੇਸ਼ਾਨ ਸੀ ਅਤੇ ਤਣਾਅ ਨਾਲ ਜੂਝ ਰਹੀ ਸੀ। ਹੁਣ ਉਸ ਲਈ ਇਹ ਸਭ ਸਹਿਣਾ ਮੁਸ਼ਕਲ ਹੋ ਗਿਆ ਹੈ, ਇਸ ਲਈ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹੈ।

Comments


Logo-LudhianaPlusColorChange_edited.png
bottom of page