2 ਸਾਲ ਪਹਿਲਾਂ CANADA ਗਈ ਦਿਲਪ੍ਰੀਤ ਕੌਰ ਦੀ ਹੋਈ ਮੌ.ਤ , ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ
- Ludhiana Plus
- Oct 16, 2023
- 1 min read
16 ਅਕਤੂਬਰ

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਕੁੜੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਿਕਾ ਦੀ ਪਛਾਣ ਦਿਲਪ੍ਰੀਤ ਕੌਰ ਵਜੋਂ ਹੋਈ ਹੈ।
ਤੰਗੀਆਂ ਤੁਰਸ਼ੀਆਂ ਕੱਟ ਕੇ ਮਾਪੇ ਬੱਚਿਆਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਵਿਦੇਸ਼ ਭੇਜਦੇ ਹਨ , ਪਰ ਉੱਥੋਂ ਕੁੱਝ ਅਜਿਹੀਆਂ ਖਬਰਾਂ ਆਉਂਦੀਆਂ ਹਨ ਜੋ ਮਨ ਨੂੰ ਬਹੁਤ ਦੁੱਖ ਪਹੁੰਚਾਂਦੀਆਂ ਹਨ। ਜਾਣਕਾਰੀ ਅਨੁਸਾਰ ਸਵ ਜੋਗਿੰਦਰ ਸਿੰਘ ਦੀ ਬੇਟੀ ਦਿਲਪ੍ਰੀਤ ਕੌਰ ਚੰਗੀ ਸਿੱਖਿਆ ਲਈ ਦੋ ਸਾਲ ਪਹਿਲਾਂ ਹੀ ਕੈਨੇਡਾ ਗਈ ਸੀ। ਪਰ ਅਚਾਨਕ ਉਸ ਦੀ ਮੌਤ ਹੋ ਗਈ ਹੈ। ਦਿਲਪ੍ਰੀਤ ਕੌਰ ਹਲਕੇ ਮਹਿਲ ਕਲਾਂ ਦੇ ਪਿੰਡ ਕੁਰੜ ਦੀ ਰਹਿਣ ਵਾਲੀ ਸੀ। ਦਿਲਪ੍ਰੀਤ ਕੌਰ ਦੀ ਅਚਾਨਕ ਮੌਤ ਦੀ ਖ਼ਬਰ ਮਗਰੋਂ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ।
Коментарі