google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੀ.ਏ.ਯੂ. ਨੇ ਵਿਟਾਮਿਨ ਡੀ ਦੀ ਘਾਟ ਪੂਰੀ ਕਰਨ ਵਾਲੇ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਕੀਤਾ ਸਮਝੌਤਾ

  • Writer: Ludhiana Plus
    Ludhiana Plus
  • Oct 17, 2023
  • 2 min read

17 ਅਕਤੂਬਰ

ree

ਅੱਜ ਪੀ.ਏ.ਯੂ. ਨੇ ਇਕ ਫਰਮ ਡੀ ਆਰਟੀਸੈਨਿਟ ਆਫ ਇੰਡੀਆਂ ਹੈਡੀਕਰਾਫਟਸ ਨਾਲ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇਕ ਵਿਸ਼ੇਸ਼ ਸਮਝੌਤੇ ਤੇ ਦਸਤਖਤ ਕੀਤੇ| ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀਮਤੀ ਭੂਮਿਕਾ ਕੌਸ਼ਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ| ਇਸ ਸਮਝੌਤੇ ਅਨੁਸਾਰ ਪੀ.ਏ.ਯੂ. ਇਸ ਫਰਮ ਨੂੰ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੀ ਵਰਤੋਂ ਅਤੇ ਵਪਾਰੀਕਰਨ ਦੇ ਅਧਿਕਾਰ ਦਿੰਦੀ ਹੈ| ਚੇਤੇ ਰਹੇ ਕਿ ਇਹ ਤਕਨਾਲੋਜੀ ਭੋਜਨ ਅਤੇ ਪੋਸ਼ਣ ਵਿਭਾਗ ਦੇ ਮਾਹਿਰ ਡਾ. ਸੋਨਿਕਾ ਸ਼ਰਮਾ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਵੱਲੋਂ ਸਾਂਝੇ ਰੂਪ ਵਿਚ ਵਿਕਸਿਤ ਕੀਤੀ ਗਈ ਹੈ|

ree

ਡਾ. ਸੋਨਿਕਾ ਸ਼ਰਮਾ ਨੇ ਇਸ ਤਕਨਾਲੋਜੀ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਖੁੰਬਾਂ ਇੱਕੋ ਇੱਕ ਸ਼ਾਕਾਹਾਰੀ ਭੋਜਨ ਹੈ ਜਿਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਡੀ ਦੀ ਮਾਤਰਾ ਪਾਈ ਜਾਂਦੀ ਹੈ| ਖੁੰਬਾਂ ਨੂੰ ਅਲਟਰਾ ਵਾਈਲਟ ਕਿਰਨਾਂ ਨਾਲ ਸੋਧ ਕੇ ਵਿਟਾਮਿਨ ਡੀ ਦੀ ਮਾਤਰਾ 400 ਗੁਣਾ ਤੱਕ ਵਧਾਈ ਜਾਂਦੀ ਹੈ| ਇਹ ਵਿਧੀ ਬਟਨ ਅਤੇ ਢੀਂਗਰੀ ਕਿਸਮ ਦੀਆਂ ਖੁੰਬਾਂ ਤੇ ਇਸਤੇਮਾਲ ਕੀਤੀ ਜਾਂਦੀ ਹੈ| ਇਹ ਕਿਸਮਾਂ ਦਾ ਪਾਊਡਰ ਪ੍ਰੋਟੀਨ, ਫਾਈਬਰ, ਖਣਿਜਾਂ ਜਿਵੇਂ ਆਇਰਨ, ਕਾਪਰ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਨਾਲ ਭਰਪੂਰ ਹੈ| ਵਿਟਾਮਿਨ ਡੀ ਦੀ ਘਾਟ ਨਾਲ ਜੂਝ ਰਹੇ ਲੋਕਾਂ ਲਈ ਇਹ ਪਾਊਡਰ ਵਰਦਾਨ ਵਾਂਗ ਹੈ| ਭੋਜਨ ਅਤੇ ਪੋਸ਼ਣ ਵਿਗਿਆਨ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕਿਹਾ ਕਿ ਵਿਟਾਮਿਨ ਡੀ ਦੀ ਘਾਟ ਦੀ ਪੂਰਤੀ ਲਈ ਅੱਜ ਮਾਰਕੀਟ ਵਿਚ ਬਹੁਤ ਸਾਰੇ ਸਿੰਥੈਟਿਕ ਤਰੀਕੇ ਮਿਲਦੇ ਹਨ ਜੋ ਸਿਹਤ ਲਈ ਖਤਰਨਾਕ ਹਨ| ਇਸਦੇ ਮੁਕਾਬਲੇ ਖੁੰਬਾਂ ਦਾ ਇਹ ਪਾਊਡਰ ਬਿਨਾਂ ਕਿਸੇ ਮਾਰੇ ਅਸਰ ਦੇ ਵਿਟਾਮਿਨ ਡੀ ਦੀ ਘਾਟ ਨੂੰ ਲੰਮੇ ਸਮੇਂ ਤੱਕ ਪੂਰੀ ਕਰਦਾ ਹੈ| ਕਮਿਊਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਨੇ ਕਿਹਾ ਕਿ ਖੁੰਬਾਂ ਦੇ ਵਾਧੂ ਉਤਪਾਦਨ ਦੇ ਮੌਸਮ ਵਿਚ ਇਸ ਪਾਊਡਰ ਨੂੰ ਬਣਾ ਕੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਢੰਗ ਨਾਲ ਖੁੰਬਾਂ ਦੀ ਉਪਲੱਬਧਤਾ ਸਾਰੇ ਸਾਲ ਲਈ ਬਰਕਰਾਰ ਰੱਖੀ ਜਾ ਸਕਦੀ ਹੈ| ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਕਿਹਾ ਕਿ ਯੂਨੀਵਰਸਿਟੀ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਤਕਨੀਕਾਂ ਦਾ ਵਪਾਰੀਕਰਨ ਕਰ ਰਹੀ ਹੈ| ਉਹਨਾਂ ਕਿਹਾ ਕਿ ਇਸ ਤਕਨਾਲੋਜੀ ਦੀ ਇਹ ਤੀਸਰੀ ਸੰਧੀ ਕੀਤੀ ਗਈ ਹੈ|

ree

Comments


Logo-LudhianaPlusColorChange_edited.png
bottom of page