google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕਾਰੋਬਾਰੀ ਨੇ ਭਾਖੜਾ 'ਚ ਮਾਰੀ ਛਾ/ਲ , ਕੀਤੀ ਖ਼ੁਦ/ਕੁਸ਼ੀ

  • Oct 19, 2023
  • 1 min read

19 ਅਕਤੂਬਰ

ਪਟਿਆਲਾ ਦੇ ਨਾਮੀ ਕਾਰੋਬਾਰੀ ਨੇ ਜਲੰਧਰ, ਚੰਡੀਗੜ੍ਹ ਅਤੇ ਲੁਧਿਆਣਾ ਦੇ 6 ਲੋਕਾਂ 'ਤੇ ਬਲੈਕਮੇਲਿੰਗ ਦਾ ਦੋਸ਼ ਲਗਾ ਕੇ ਖੁਦਕੁਸ਼ੀ ਕਰ ਲਈ। ਦਿੱਲੀ ਦੀ ਇੱਕ ਨਿੱਜੀ ਕੰਪਨੀ ਦੇ ਇਸ ਮੁਲਾਜ਼ਮ ਨੇ ਸੁਸਾਈਡ ਨੋਟ ਲਿਖਿਆ ਹੈ। ਜਿਸ ਵਿਚ ਇਨ੍ਹਾਂ ਸਾਰੇ ਲੋਕਾਂ ਦੇ ਨਾਂ ਲਿਖੇ ਹੋਏ ਹਨ ਅਤੇ ਦੋਸ਼ ਹੈ ਕਿ ਇਹ ਲੋਕ ਉਸ 'ਤੇ 50 ਲੱਖ ਰੁਪਏ ਅਤੇ ਉਸ ਦੀ ਜਲੰਧਰ ਸਥਿਤ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਦਬਾਅ ਪਾ ਰਹੇ ਸਨ।ਅਜਿਹਾ ਨਾ ਕਰਨ 'ਤੇ ਉਸ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸੁਸਾਈਡ ਨੋਟ 'ਚ ਇੰਦਰਦੀਪ ਸਿੰਘ ਨਾਂ ਦੇ ਇਸ ਵਿਅਕਤੀ ਨੇ 50 ਲੱਖ ਰੁਪਏ ਪਹਿਲਾਂ ਹੀ ਦੇਣ ਦਾ ਜ਼ਿਕਰ ਕੀਤਾ ਹੈ। ਥਾਣਾ ਸਿਵਲ ਲਾਈਨ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਦਰਦੀਪ ਸਿੰਘ ਦੀ ਲਾਸ਼ ਪਸਿਆਣਾ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਹੈ।ਫਿਲਹਾਲ ਪੁਲੀਸ ਨੇ ਮੁਲਜ਼ਮਾਂ ਦੇ ਨਾਂ ਜਨਤਕ ਨਹੀਂ ਕੀਤੇ ਹਨ।

Comments


Logo-LudhianaPlusColorChange_edited.png
bottom of page