ਵਿਦੇਸ਼ ਭੇਜਣ ਦੇ ਨਾਂ ਤੇ 9 ਲੱਖ ਠਗਣ ਵਾਲੇ ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ
- Ludhiana Plus
- Oct 19, 2023
- 1 min read
19 ਅਕਤੂਬਰ

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ 2 ਟਰੈਵਲ ਏਜੰਟਾਂ ਖਿਲਾਫ ਮੋਰਿੰਡਾ ਪੁਲਿਸ ਵੱਲੋ ਮਾਮਲਾ ਦਰਜ ਕਰ ਉਨਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਕਮਲਜੀਤ ਕੌਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਦਰਖਾਸਤ ਵਿੱਚ ਦੱਸਿਆ ਕਿ ਉਸ ਨੇ ਨਰਿੰਦਰ ਸਿੰਘ ਅਤੇ ਕਰਨਵੀਰ ਸਿੰਘ ਨਾਲ ਆਪਣੇ ਛੋਟੇ ਬੇਟੇ ਨੂੰ ਇੰਗਲੈਂਡ ਭੇਜਣ ਸਬੰਧੀ ਗੱਲਬਾਤ ਕੀਤੀ ਸੀ, ਜਿਸ ਉਪਰੰਤ ਉਸਨੇ ਇਨਾਂ ਏਜੰਟਾਂ ਨੂੰ 9 ਲੱਖ ਰੁਪਏ ਇੰਗਲੈਂਡ ਦਾ ਵੀਜ਼ਾ ਲਗਵਾਉਣ ਲਈ ਦਿੱਤੇ ਸੀ। ਕਮਲਜੀਤ ਕੌਰ ਨੇ ਦੱਸਿਆ ਕਿ ਇਨਾਂ ਟਰੈਵਲ ਏਜੰਟਾਂ ਵੱਲੋਂ ਨਾ ਤਾਂ ਉਸ ਦੇ ਬੇਟੇ ਨੂੰ ਇੰਗਲੈਂਡ ਵਿਖੇ ਭੇਜਿਆ ਗਿਆ ਅਤੇ ਨਾ ਹੀ ਉਸ ਕੋਲੋਂ ਲਏ ਗਏ ਪੈਸੇ ਵਾਪਸ ਕੀਤੇ ਗਏ ਹਨ। ਕਮਲਜੀਤ ਕੌਰ ਨੇ ਆਪਣੀ ਦਰਖਾਸਤ ਦੇ ਵਿੱਚ ਦੋਸ਼ ਲਗਾਇਆ ਕਿ ਟਰੈਵਲ ਏਜੰਟਾਂ ਨਰਿੰਦਰ ਸਿੰਘ ਅਤੇ ਕਰਨਵੀਰ ਸਿੰਘ ਨੇ ਉਸ ਦੇ ਪੁੱਤਰ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 9 ਲੱਖ ਰੁਪਏ ਠੱਗ ਲਏ ਹਨ, ਇਸ ਲਈ ਇਨਾ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਰਵਾਈ ਕਰਦੇ ਹੋਏ ਉਸਦੇ ਪੈਸੇ ਵਾਪਸ ਕਰਵਾਏ ਜਾਣ।

ਇੰਸਪੈਕਟਰ ਨੇ ਦੱਸਿਆ ਕਿ ਕਮਲਜੀਤ ਕੌਰ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਉਪ ਕਪਤਾਨ ਪੁਲਿਸ , ਸਪੈਸ਼ਲ ਕ੍ਰਾਇਮ ਜ਼ਿਲ੍ਹਾ ਰੂਪਨਗਰ ਵੱਲੋਂ ਕਰਨ ਉਪਰੰਤ ਨਰਿੰਦਰ ਸਿੰਘ ਪੁੱਤਰ ਬੰਤ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਸੁਲਤਾਨ ਸਿੰਘ ਦੇ ਵਿਰੁੱਧ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਇਨਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।






Comments