ਅੰਮ੍ਰਿਤਸਰ ਨਾਲ ਸਿੱਧਾ ਜੁੜੇਗਾ ਹੈਦਰਾਬਾਦ, 17 ਨਵੰਬਰ ਨੂੰ ਸ਼ੁਰੂ ਹੋਵੇਗੀ ਫਲਾਈਟ
- Ludhiana Plus
- Oct 23, 2023
- 1 min read
23 ਅਕਤੂਬਰ


ਏਅਰ ਇੰਡੀਆ ਐਕਸਪ੍ਰੈਸ ਬਹੁਤ ਜਲਦੀ ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ। 17 ਨਵੰਬਰ 2023 ਤੋਂ ਸ਼ੁਰੂ ਹੋ ਕੇ, ਏਅਰ ਇੰਡੀਆ ਦੀ ਇਹ ਉਡਾਣ ਰੋਜ਼ਾਨਾ ਅੰਮ੍ਰਿਤਸਰ ਅਤੇ ਹੈਦਰਾਬਾਦ ਵਿਚਕਾਰ ਉਡਾਣ ਭਰੇਗੀ।
ਉਡਾਣ ਸ਼ੁਰੂ ਹੋਣ ਨਾਲ ਹਜ਼ੂਰ ਸਾਹਿਬ ਨਾਂਦੇੜ ਵੀ ਸਿੱਧੇ ਅੰਮ੍ਰਿਤਸਰ ਨਾਲ ਜੁੜ ਜਾਵੇਗਾ। ਹੈਦਰਾਬਾਦ ਦੇ ਰਾਜੀਵ ਗਾਂਧੀ ਨਗਰ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਦੀ ਦੂਰੀ ਸਿਰਫ਼ 280 ਕਿਲੋਮੀਟਰ ਰਹਿ ਜਾਵੇਗੀ।
ਫਲਾਈਟ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ (India) ਯੋਗੇਸ਼ ਕਾਮਰਾ ਨੇ ਕਿਹਾ ਕਿ ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ ਜਿੱਥੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਫਾਇਦਾ ਹੋਵੇਗਾ, ਉੱਥੇ ਕਾਰੋਬਾਰੀਆਂ ਨੂੰ ਵੀ ਫਾਇਦਾ ਹੋਵੇਗਾ।
ਕਾਮਰਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਫਲਾਈਟ (IX 954) ਸਵੇਰੇ 7:30 ਵਜੇ ਹੈਦਰਾਬਾਦ ਤੋਂ ਟੇਕ ਆਫ ਕਰੇਗੀ ਅਤੇ ਸਵੇਰੇ 10:15 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ।
ਜਦਕਿ ਇੱਥੇ ਰੁਕਣ ਤੋਂ ਬਾਅਦ ਏਅਰ ਇੰਡੀਆ ਦੀ ਉਡਾਣ ਨੰਬਰ IX 953 ਸਵੇਰੇ 7:30 ਵਜੇ ਟੇਕ ਆਫ ਕਰੇਗੀ, ਇਹ ਦੁਪਹਿਰ 2 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇਗੀ।






Comments