google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕਾਲਜ Student ਵਲੋਂ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ

  • Writer: Ludhiana Plus
    Ludhiana Plus
  • Oct 23, 2023
  • 1 min read

23 ਅਕਤੂਬਰ

ਘਰੋਂ ਕਾਲਜ ਲਈ ਗਈ ਇਕ 20 ਸਾਲ ਵਿਦਿਆਰਥਣ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਦਸੂਹਾ ਤੋਂ ਸਾਹਮਣੇ ਆਇਆ ਹੈ।

ਵਿਦਿਆਰਥਣ ਦੀ ਲਾਸ਼ ਹਾਜੀਪੁਰ ਲਾਗਿਓਂ ਨਹਿਰ ਵਿਚੋਂ ਬਰਾਮਦ ਹੋ ਗਈ ਹੈ। ਮ੍ਰਿਤਕਾ ਦੀ ਪਛਾਣ (Parminder Kaur) ਵਜੋਂ ਹੋਈ ਹੈ।

ਪੁਲਿਸ ਅਧਿਕਾਰੀ ਰਣਵੀਰ ਸਿੰਘ ਮੁਤਾਬਿਕ, ਮ੍ਰਿਤਕ ਵਿਦਿਆਰਥਣ ਬੀ.ਏ. ਫਾਈਨਲ ਦੀ ਵਿਦਿਆਰਥਣ ਸੀ ਅਤੇ ਉਹ ਤਲਵਾਲਾ ਕਾਲਜ ਵਿਖੇ ਪੜਦੀ ਸੀ।

ਪਿੰਡ ਅਜਮੇਰਾ ਦੀ ਰਹਿਣ ਵਾਲੀ ਪਰਮਿੰਦਰ ਕੌਰ ਲੰਘੇ ਦਿਨੀਂ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ, ਉਹ ਕਾਲਜ ਜਾ ਰਹੀ ਹੈ, ਪਰ ਕਾਲਜ ਨਾ ਪਹੁੰਚ ਸਕੀ ਅਤੇ ਉਹਨੇ ਨਹਿਰ ਵਿਚ ਛਾਲ ਮਾਰ ਦਿੱਤੀ।

ਪੁਲਿਸ ਮੁਤਾਬਿਕ, ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਹਾਲੇ ਨਹੀਂ ਲੱਗਿਆ। ਫਿਲਹਾਲ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


コメント


Logo-LudhianaPlusColorChange_edited.png
bottom of page