ਪੰਜਾਬ 'ਚ MP ਤੋਂ ਹਥਿਆਰਾਂ ਦੀ ਤਸਕਰੀ, ਗਿਰੋਹ ਦਾ ਪਰਦਾਫ਼ਾਸ਼- 3 ਗ੍ਰਿਫਤਾਰ
- Ludhiana Plus
- Oct 23, 2023
- 1 min read
23 ਅਕਤੂਬਰ

ਪੰਜਾਬ ਪੁਲਿਸ ਦੇ ਵਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਡੀਜੀਪੀ ਪੰਜਾਬ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ, ਸੀਆਈ ਅੰਮ੍ਰਿਤਸਰ ਨੇ ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਡੀਜੀਪੀ ਨੇ ਕਿਹਾ ਕਿ, ਫੜੇ ਗਏ ਹਥਿਆਰਾਂ ਦੇ ਤਸਕਰ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ। ਪੁਲਿਸ ਮੁਤਾਬਿਕ, ਆਰਮਜ਼ ਐਂਡ ਮਨੀ ਲਾਂਡਰਿੰਗ ਐਕਟ ਦੇ ਤਹਿਤ SSOC ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਫੜੇ ਗਏ ਤਸਕਰਾਂ ਕੋਲੋਂ 11 ਪਿਸਤੌਲ, 15 ਜਿੰਦਾ ਕਾਰਤੂਸ, 2 ਲੱਖ ਰੁਪਏ ਬਰਾਮਦ ਕੀਤੇ ਗਏ ਹਨ।






Comments