ਚਾਹ ਬਣਾਉਂਦੇ ਸਮੇ ਘਰ 'ਚ ਫਟਿਆ ਗੈਸ ਸਿਲੰਡਰ, ਹੋਇਆ ਧਮਾਕਾ,ਮਾਂ ਪੁੱਤ ਬੁਰੀ ਤਰ੍ਹਾਂ ਝੁਲਸੇ
- Ludhiana Plus
- Oct 25, 2023
- 1 min read
Updated: Oct 26, 2023
25 ਅਕਤੂਬਰ

ਪਿੰਡ ਕਾਸਮਭੱਟੀ ਚ ਸਿਲੰਡਰ ਫਟਣ ਨਾਲ ,ਧਮਾਕੇ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਉੱਡ ਗਈ, ਜਿਸ ਦੇ ਚੱਲਦਿਆਂ ਮਾਂ ਪੁੱਤ ਗੰਭੀਰ ਜਖਮੀ ਹੋ ਗਏ।ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦ ਘਰ ਦੀ ਬਜ਼ੁਰਗ ਔਰਤ ਚਾਹ ਬਣਾਉਣ ਲਈ ਗੈਸ ਚੁੱਲ੍ਹਾ ਬਾਲਨ ਲੱਗੀ ਤਾਂ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਗੈਸ ਸਿਲੰਡਰ ਫਟ ਗਿਆ। ਸਿਲੰਡਰ ਦੇ ਧਮਾਕੇ ਕਾਰਨ ਘਰ ਦੀ ਛੱਤ ਉੱਡ ਗਈ ਤੇ ਘਰ ਵਿਚ ਮੌਜੂਦ ਮਾਂ ਪੁੱਤ ਅੱਗ ਨਾਲ ਝੁਲਸ ਜਾਣ ਕਾਰਨ ਗੰਭੀਰ ਜਖਮੀ ਹੋ ਗਏ ਤੇ ਘਰ ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਵਿਚ ਜ਼ਖਮੀਆਂ ਦੀ ਪਹਿਚਾਣ ਘੌਰੀ ਦੇਵੀ ਪਤਨੀ ਫੱਲੂ ਰਾਮ ਤੇ ਬਾਬੂ ਲਾਲ ਪੁੱਤਰ ਫੱਲੂ ਰਾਮ ਵਜੋਂ ਹੋਈ

ਘਟਨਾ ਦਾ ਪਤਾ ਚੱਲਣ ਤੇ ਆਸ ਪਾਸ ਦੇ ਲੋਕਾਂ ਨੇ ਜ਼ਖਮੀ ਮਾਂ ਪੁੱਤਰ ਨੂੰ ਡਿੱਗੇ ਘਰ ਦੇ ਮਲਬੇ ਚੋਂ ਕੱਢਿਆ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋ ਨੂੰ ਸੂਚਿਤ ਕੀਤਾ। ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਜੈਤੋ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਦੋਵੇਂ ਜ਼ਖਮੀਆਂ ਦੇ ਇਲਾਜ ਮੌਕੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੇਖਰ ਸ਼ਰਮਾ ਤੇ ਨਵਨੀਤ ਗੋਇਲ ਨੀਟਾ ਹਾਜ਼ਰ ਸਨ। ਸਿਵਲ ਹਸਪਤਾਲ ਜੈਤੋ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਹੈ।






Comments