google-site-verification=ILda1dC6H-W6AIvmbNGGfu4HX55pqigU6f5bwsHOTeM
top of page

"ਕੰਭ ਗਈ ਧਰਤੀ" ਹਰਿਆਣਾ ਤੋਂ ਬਾਅਦ ਉੱਤਰ ਭਾਰਤ 'ਚ ਮਹਿਸੂਸ ਹੋਏ ਭੁਚਾਲ ਦੇ ਝਟਕੇ ,ਹੋਇਆ ਭਾਰੀ ਨੁਕਸਾਨ !

  • bhagattanya93
  • Oct 3, 2023
  • 1 min read

Updated: Oct 5, 2023

3 ਅਕਤੂਬਰ 2023

ree

ਦਿੱਲੀ-ਐਨਸੀਆਰ, ਪੰਜਾਬ, ਚੰਡੀਗੜ੍ਹ ਸਣੇ ਪੂਰੇ ਉੱਤਰ ਭਾਰਤ ਵਿੱਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਕਾਫੀ ਦੇਰ ਤੱਕ ਜਾਰੀ ਰਹੇ। ਭੂਚਾਲ ਦਾ ਕੇਂਦਰ ਨੇਪਾਲ ਸੀ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.2 ਸੀ। ਇਹ ਭੂਚਾਲ ਦੁਪਹਿਰ 2:25 ਵਜੇ ਆਇਆ। ਭੂਚਾਲ ਦੇ ਝਟਕੇ ਲੱਗਦੇ ਹੀ ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆਉਣ ਲੱਗੇ। ਮੰਨਿਆ ਜਾ ਰਿਹਾ ਹੈ ਕਿ ਇਸ ਭੂਚਾਲ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਭੁਚਾਲ ਦੇ ਝਟਕੇ ਮਹਿਸੂਸ ਹੋਣ ਮਗਰੋਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ !

ree

ਭੂਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਹੈ। ਇਸ ਕਾਰਨ ਜਾਨੀ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ। ਉਤਰਾਖੰਡ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਪਹਿਲਾ ਝਟਕਾ ਦੁਪਹਿਰ 2:25 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਤੀਬਰਤਾ 4.6 ਸੀ। ਕਰੀਬ ਅੱਧੇ ਘੰਟੇ ਦੇ ਅੰਦਰ ਦੂਜਾ ਭੂਚਾਲ ਆਇਆ, ਜਿਸ ਦੀ ਤੀਬਰਤਾ 6.2 ਸੀ। ਇਸ ਭੂਚਾਲ ਦਾ ਕੇਂਦਰ ਸਤ੍ਹਾ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਅਤੇ ਇਸ ਲਈ ਇਸ ਦੇ ਝਟਕੇ ਬਹੁਤ ਤੇਜ਼ ਅਤੇ ਦੂਰ ਤੱਕ ਮਹਿਸੂਸ ਕੀਤੇ ਗਏ। UP ਦੇ ਲਖਨਊ ਸਣੇ ਕਾਨਪੁਰ , ਆਗਰਾ, ਨੋਏਡਾ ,ਮੇਰਠ , ਮੁਰਾਦਾਬਾਦ , ਗਾਜ਼ੀਆਬਾਦ , ਅਯੋਧਿਆ , ਅਲੀਗੜ੍ਹ , ਹਾਪੁੜ ਤੇ ਅਮਰੋਹ ਦੇ ਵਿਚ ਵੀ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਰਾਜਸਥਾਨ ਦੇ ਜੈਪੁਰ , ਅਲਵਰ ਦੇ ਵਿਚ 6 ਤੋਂ 7 ਸੈਕੰਡ 'ਚ 3 ਤੋਂ 4 ਝਟਕੇ ਮਹਿਸੂਸ ਕੀਤੇ ਗਏ


Comments


Logo-LudhianaPlusColorChange_edited.png
bottom of page