google-site-verification=ILda1dC6H-W6AIvmbNGGfu4HX55pqigU6f5bwsHOTeM
top of page

PAU ਵਿਖੇ ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ

  • Writer: Ludhiana Plus
    Ludhiana Plus
  • Oct 5, 2023
  • 3 min read

ਲੁਧਿਆਣਾ 5 ਅਕਤੂਬਰ

ree

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ "ਖੇਤੀ ਲਾਇਬ੍ਰੇਰੀਆਂ ਅਤੇ ਵਿਕਾਸਮਈ ਟੀਚਿਆਂ ਦੀ ਨਿਰੰਤਰਤਾ:ਭਵਿੱਖਮਈ ਰਾਹ" ਵਿਸ਼ੇ ਉੱਤੇ ਖੇਤੀ ਲਾਇਬ੍ਰੇਰੀਅਨਜ਼ ਅਤੇ ਉਪਭੋਗਤਾ ਭਾਈਚਾਰੇ ਦੀ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ਹੋਈ| ਡਾ. ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਪੀ.ਏ.ਯੂ. ਅਤੇ ਭਾਰਤ ਦੇ ਖੇਤੀ ਲਾਇਬ੍ਰੇਰੀਅਨਜ਼ ਅਤੇ ਦਸਤਾਵੇਜ਼ ਕਰਤਾਵਾਂ ਦੀ ਸੰਸਥਾ (ਆਲਦੀ) ਵਲੋਂ ਸਾਂਝੇ ਤੌਰ ਤੇ ਆਯੋਜਿਤ ਇਸ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਡਾ. ਆਰ ਸੀ ਅਗਰਵਾਲ, ਡੀ ਡੀ ਜੀ (ਖੇਤੀ ਸਿੱਖਿਆ) ਆਈ ਸੀ ਏ ਆਰ, ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ| ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਡਾ. ਅਨੁਰਾਧਾ ਅਗਰਵਾਲ, ਕੌਮੀ ਸੰਚਾਲਕ, ਐੱਨ ਏ ਐੱਚ ਈ ਪੀ-ਸੀ ਏ ਏ ਐੱਸ ਟੀ, ਆਈ ਸੀ ਏ ਆਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ|

ree

ਦੇਸ਼-ਵਿਦੇਸ਼ ਤੋਂ ਆਏ ਲਾਇਬ੍ਰੇਰੀ ਸੰਚਾਲਕਾਂ ਨੂੰ ਸੰਬੋਧਨ ਕਰਦਿਆਂ ਡਾ. ਆਰ ਸੀ ਅਗਰਵਾਲ ਨੇ ਕਿਹਾ ਕਿ ਦੇਸ਼ ਦੀ ਭੋਜਨ ਸੁਰੱਖਿਆ, ਦੇਸ਼ ਵਾਸੀਆਂ ਦੇ ਸਿਹਤਮੰਦ ਜੀਵਨ ਅਤੇ ਜੀਵਨ ਨਿਰਬਾਹ ਦਾ ਮੁੱਖ ਸੋਮਾ ਹੋਣ ਕਰਕੇ ਖੇਤੀਬਾੜੀ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ| ਖੇਤੀ ਖੋਜ, ਅਧਿਆਪਣ ਅਤੇ ਪਸਾਰ ਵਿਚ ਲਾਇਬ੍ਰੇਰੀਆਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦਿਆਂ ਉਹਨਾਂ ਕਿਹਾ ਕਿ ਗਿਆਨ ਦਾ ਸਭ ਤੋਂ ਵੱਡਾ ਭੰਡਾਰ ਲਾਇਬ੍ਰੇਰੀਆਂ ਹਨ, ਜੋ ਸਾਡੇ ਖੋਜਾਰਥੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਰ ਵਿਸ਼ੇ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ| ਉਨ•ਾਂ ਕਿਹਾ ਕਿ ਗਿਆਨ ਤੋਂ ਸ਼ਕਤੀਸ਼ਾਲੀ ਕੋਈ ਪੂੰਜੀ ਨਹੀਂ ਹੁੰਦੀ ਪਰ ਇਸ ਤੱਕ ਉਚਿਤ ਅਤੇ ਸੁਖਾਲੀ ਪਹੁੰਚ ਨੂੰ ਯਕੀਨੀ ਬਨਾਉਣ ਲਈ ਇਸਦੀ ਸਹੀ ਪ੍ਰੋਸੈਸਿੰਗ ਹੋਣੀ ਬਹੁਤ ਜ਼ਰੂਰੀ ਹੈ| ਉਹਨਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੇ ਇਸ ਯੁੱਗ ਵਿਚ ਆਪਣੇ ਵਿਦਿਆਰਥੀਆਂ ਨੂੰ ਭਵਿੱਖਮਈ ਚੁਣੌਤੀਆਂ ਨਾਲ ਨਜਿੱਠਣ ਲਈ ਤਕਨੀਕੀ ਜਾਣਕਾਰੀ ਮੁਹਈਆ ਕਰਵਾਉਣੀ ਪਵੇਗੀ ਤਾਂ ਜੋ ਉਹ ਦੂਰ-ਦ੍ਰਿਸ਼ਟੀ ਨਾਲ ਅਗਾਊਂ ਫੈਸਲੇ ਲੈਣ ਦੇ ਸਮਰੱਥ ਹੋ ਸਕਣ| ਖੇਤੀਬਾੜੀ ਦੇ ਖੇਤਰ ਨੂੰ ਹੋਰ ਸਿਖਰਾਂ ਤੇ ਪਹੁੰਚਾਉਣ ਲਈ ਉਨ੍ਹਾਂ ਨੇ ਚੰਗੇ ਖੇਤੀ ਵਿਗਿਆਨੀ ਤੇ ਮਿਹਤਨਕਸ਼ ਉੱਦਮੀ ਪੈਦਾ ਕਰਨ ਲਈ ਲਾਇਬ੍ਰੇਰੀਆਂ ਦੀ ਨੈੱਟਵਰਕਿੰਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਪੋ ਵਿਚ ਤਾਲਮੇਲ ਬਣਾ ਕੇ ਕਾਰਜ ਕਰਨ ਦੀ ਤਾਕੀਦ ਕੀਤੀ ਤਾਂ ਜੋ ਗਿਆਨ ਦੇ ਅਨਮੋਲ ਭੰਡਾਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਤੇਜ਼ੀ ਨਾਲ ਪਹੁੰਚਾਇਆ ਜਾ ਸਕੇ| ਇਸ ਦਿਸ਼ਾ ਵਿਚ ਆਈ ਸੀ ਏ ਆਰ ਵਲੋਂ ਕੀਤੇ ਜਾ ਰਹੇ ਕਾਰਜਾਂ ਤੇ ਚਾਣਨਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਖੇਤੀ ਵਿਚ ਈ-ਸੋਮਿਆਂ ਲਈ ਕੰਸੋਰਟੀਅਮ (ਸੀਰਾ) ਨਾਲ ਕੋਵਿਡ ਦੌਰਾਨ ਵਿਦਿਆਰਥੀਆਂ ਨੂੰ ਕਾਫੀ ਸਹੂਲਤ ਮਿਲੀ ਸੀ, ਉਸੇ ਤਰ੍ਹਾਂ ਸਾਡੀਆਂ ਲਾਇਬ੍ਰੇਰੀਆਂ ਨੂੰ ਨਵੀਆਂ ਤਕਨੀਕਾਂ ਆਪਣਾਉਂਦਿਆਂ ਗਿਆਨ-ਵਿਗਿਆਨ ਦਾ ਸਮੁੱਚਾ ਡੈਟਾ ਡਿਜ਼ੀਟਾਈਜ਼ ਕਰਕੇ ਅਪਲੋਡ ਕਰਨ ਦੀ ਲੋੜ ਹੈ ਤਾਂ ਜੋ ਇਸ ਤੱਕ ਸਭ ਦੀ ਪਹੁੰਚ ਅਸਾਨੀ ਨਾਲ ਹੋ ਸਕੇ|

ree

ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਅਕਾਦਮਿਕ ਲਾਇਬ੍ਰੇਰੀਆਂ ਗਿਆਨ ਦਾ ਕੇਂਦਰ ਹੁੰਦੀਆਂ ਹਨ ਅਤੇ ਸਵੈ-ਸਿੱਖਿਆ ਗ੍ਰਹਿਣ ਕਰਨ ਦੇ ਇਸ ਯੱੁਗ ਵਿਚ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਲਾਇਬ੍ਰੇਰੀਆਂ ਖੇਤੀ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ| ਪੀ.ਏ.ਯੂ. ਦੀ ਡਾ. ਐੱਮ ਐੱਸ ਰੰਧਾਵਾ ਲਾਇਬ੍ਰੇਰੀ ਨੂੰ ਏਸ਼ੀਆ ਦੀਆਂ ਸਰਵੋਤਮ ਲਾਇਬ੍ਰੇਰੀਆਂ ਵਿਚ ਦਸਦਿਆਂ ਉਨ੍ਹਾਂ ਕਿਹਾ ਕਿ ਦੋ ਪੁਰਸਕਾਰ ਹਾਸਲ ਕਰ ਚੁੱਕੀ ਇਹ ਲਾਇਬ੍ਰੇਰੀ ਖੇਤੀ ਖੋਜ ਅਧਿਆਪਣ ਅਤੇ ਪਸਾਰ ਕਾਰਜਾਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਵਿਚ ਵੱਡੀ ਭੂਮਿਕਾ ਨਿਭਾਅ ਰਹੀ ਹੈ| ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨਲਾਈਨ ਸਹੂਲਤਾਂ ਪ੍ਰਦਾਨ ਕਰਨ ਵਾਲੀ ਇਸ ਲਾਇਬ੍ਰੇਰੀ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਪੀ ਏ ਯੂ ਦੀਆਂ ਮਹੱਤਵਪੂਰਨ ਪ੍ਰਕਾਸ਼ਨਾਵਾਂ ਵੀ ਡਿਜ਼ੀਟਾਈਜ਼ ਹੋ ਰਹੀਆਂ ਹਨ| ਉਨ੍ਹਾਂ ਕਿਹਾ ਕਿ ਖੇਤੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਨਵੀਂ ਤਕਨਾਲੋਜੀ ਨਾਲ ਕਦਮ ਮਿਲਾਕੇ ਤੁਰਨਾ ਪਵੇਗਾ ਅਤੇ ਇਸ ਲਈ ਤਕਨਾਲੋਜੀ ਹੁਨਰਾਂ, ਡਿਜ਼ੀਟਲ ਸਾਖਰਤਾ, ਡੈਟਾ ਵਿਸ਼ਲੇਸ਼ਣ ਆਦਿ ਬਾਰੇ ਹੁਨਰਮੰਦ ਲਾਇਬ੍ਰੇਰੀਅਨ ਈ-ਸਰੋਤਾਂ ਰਾਹੀਂ ਗਿਆਨ ਸੋਮਿਆਂ ਤਕ ਪਹੁੰਚ ਬਨਾਉਣ ਵਿਚ ਸਾਡੀ ਮਦਦ ਕਰਦੇ ਹਨ|

ree

ਇਸ ਮੌਕੇ ਡਾ. ਅਨੁਰਾਧਾ ਅੱਗਰਵਾਲ ਨੇ ਕਿਹਾ ਕਿ ਲਾਇਬ੍ਰੇਰੀਆਂ ਮਨੁੱਖ ਦੇ ਵਿਦਿਆਰਥੀ ਜੀਵਨ ਤੋਂ ਲੈ ਕੇ ਸਮੁੱਚੀ ਜ਼ਿੰਦਗੀ ਤੱਕ ਆਪਣੀ ਅਹਿਮ ਭੂਮਿਕਾ ਨਿਭਾਉਂਦੀਆ ਹਨ| ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਕੰਪਿਊਟਰ ਅਧਾਰਿਤ ਗਿਆਨ, ਤਕਨਾਲੋਜੀ ਦੇ ਇਸ ਯੁੱਗ ਨੇ ਭਾਵੇਂ ਜਾਣਕਾਰੀ ਤੱਕ ਸਾਡੀ ਪਹੁੰਚ ਨੂੰ ਤੇਜ਼ ਅਤੇ ਸੁਖਾਲਾ ਬਣਾ ਦਿੱਤਾ ਹੈ ਪਰ ਈ-ਸਰੋਤਾਂ ਦੇ ਨਾਲ ਨਾਲ ਸਾਨੂੰ ਇਨ੍ਹਾਂ ਦੀਆਂ ਹਾਰਡ ਕਾਪੀਆਂ ਵੀ ਸੰਭਾਲ ਕੇ ਰੱਖਣ ਦੀ ਲੋੜ ਹੈ|

ree

ਇਸ ਮੌਕੇ ਡਾ. ਕੇ. ਵੀਰੰਜਨਯੁਲੂ, ਲਾਇਬ੍ਰੇਰੀਅਨ, ਐੱਨ ਆਈ ਟੀ, ਵਰੰਗਲ, ਤੇਲੰਗਾਨਾ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਸੰਯੁਕਤ ਰਾਸ਼ਟਰਾਂ ਦੇ ਨਿਰੰਤਰ ਵਿਕਾਸਮਈ ਟੀਚਿਆਂ ਲਈ ਖੇਤੀ ਲਾਈਬ੍ਰੇਰੀਅਨਜ਼ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਡਾ. ਕੇ. ਐਨ. ਕੰਡਪਾਲ, ਅਫਸਰ ਇੰਚਾਰਜ਼, ਨੈਸ਼ਨਲ ਲਾਇਬ੍ਰੇਰੀ ਆਫ਼ ਵੈਟਰਨਰੀ ਸਾਇੰਸਜ਼, ਆਈ ਸੀ ਏ ਆਰ-ਆਈ ਵੀ ਆਰ ਆਈ, ਇਜ਼ਤਨਗਰ ਨੇ ਆਲਦੀ ਦੀਆਂ ਗਤੀਵਿਧੀਆਂ ਤੇ ਚਾਣਨਾ ਪਾਇਆ| ਡਾ. ਜੀ. ਰਤਿਨਾਸਭਾਪਤੀ, ਯੂਨੀਵਰਸਿਟੀ ਲਾਇਬ੍ਰੇਰੀਅਨ, ਟੀ ਏ ਐਨ ਵੀ ਏ ਐਸ ਯੂ, ਚੇਨਈ ਨੇ ਕਾਨਫਰੰਸ ਦੌਰਾਨ ਹੋਣ ਵਾਲੇ ਵਿਸ਼ਿਆਂ ਤੇ ਵਿਚਾਰ-ਵਟਾਂਦਰੇ ਬਾਰੇ ਜਾਣਕਾਰੀ ਦਿੱਤੀ |

ree

ਇਸ ਮੌਕੇ ਪੀ.ਏ.ਯੂ. ਲਾਇਬ੍ਰੇਰੀ ਦੇ ਮੈਂਬਰਾਂ ਵੱਲੋਂ ਤਿਆਰ ਕੀਤੀਆਂ ਕਾਨਫਰੰਸ ਦੀਆਂ ਪ੍ਰੋਸਿਡਿੰਗਜ਼ ਰਿਲੀਜ਼ ਕਰਵਾਈਆਂ ਗਈਆਂ| ਡਾ. ਰਾਜਨ ਸ਼ਰਮਾ ਅਤੇ ਡਾ. ਸਵਿਤਾ ਸ਼ਰਮਾ ਵਲੋਂ ਫਲ ਵਿਗਿਆਨ ਉੱਤੇ ਲਿਖੀਆਂ ਦੋ ਪੁਸਤਕਾਂ ਵੀ ਰਿਲੀਜ਼ ਕਰਵਾਈਆਂ ਗਈਆਂ|

Comments


Logo-LudhianaPlusColorChange_edited.png
bottom of page