ਦਰਦਨਾਕ ਸੜਕ ਹਾਦਸੇ ‘ਚ ਲੈਕਚਰਾਰ ਮੀਨਾਕਸ਼ੀ ਦੀ ਮੌਤ
- Ludhiana Plus
- Oct 6, 2023
- 1 min read
6 ਅਕਤੂਬਰ

ਅਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮਹਿਲਾ ਲੈਕਚਰਾਰ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ ਮੀਨਾਕਸ਼ੀ ਕਾਲੀਆ ਵਜੋਂ ਹੋਈ ਹੈ, ਜਦੋਂਕਿ ਇਸ ਹਾਦਸੇ ਵਿਚ ਮੀਨਾਕਸ਼ੀ ਦੇ ਪਤੀ ਲੈਕਚਰਾਰ ਨੀਰਜ ਸ਼ਰਮਾ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਖ਼ਬਰਾਂ ਮੁਤਾਬਿਕ, ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 44 ’ਤੇ ਗੋਰਾਇਆ ’ਚ ਥਾਣੇ ਦੇ ਸਾਹਮਣੇ ਪੁਲ ’ਤੇ ਡੱਲੇਵਾਲ ਫਾਟਕ ਦੇ ਸਾਹਮਣੇ ਫਲਾਈਓਵਰ ’ਤੇ ਉਸ ਦੀ ਕਾਰ ਪੁੱਜੀ ਤਾਂ ਅੱਗੇ ਦਾ ਟਾਇਰ ਫਟ ਗਿਆ।
ਜਿਸ ਕਾਰਨ ਸਾਹਮਣੇ ਤੋਂ ਆ ਰਹੀ ਕਾਰ ਦੇ ਨਾਲ ਉਕਤ ਕਾਰ ਟਕਰਾ ਗਈ। ਦੋਵਾਂ ਕਾਰਾਂ ਵਿਚ ਸਵਾਰ ਤਿੰਨ ਜਣਿਆਂ ਨੂੰ, ਜਿਨ੍ਹਾਂ ਵਿਚ ਆਰਮੀ ਦੇ ਕੈਪਟਨ ਗੁਰਕਮਲ ਸਿੰਘ, ਲੈਕਚਰਾਰ ਪਤੀ-ਪਤਨੀ ਨੀਰਜ ਸ਼ਰਮਾ ਅਤੇ ਮੀਨਾਕਸ਼ੀ ਕਾਲੀਆ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਤਿੰਨਾਂ ਨੂੰ ਸਥਾਨਕ ਹਸਪਤਾਲ ਪਹਿਲਾਂ ਲਿਆਂਦਾ ਗਿਆ,ਜਿਥੋਂ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆ ਅੱਗੇ ਰੈਫ਼ਰ ਦਿੱਤਾ ਗਿਆ। ਪਰ ਦੌਰਾਨੇ ਇਲਾਜ਼ ਲੈਕਚਰਾਰ ਮੀਨਾਕਸ਼ੀ ਕਾਲੀਆ ਦੀ ਮੌਤ ਹੋ ਗਈ, ਜਦੋਂਕਿ ਉਨ੍ਹਾਂ ਦੇ ਪਤੀ ਨੀਰਜ ਸ਼ਰਮਾ ਗੰਭੀਰ ਰੂਪ ਵਿਚ ਜ਼ਖਮੀ ਹਨ।
Comments