google-site-verification=ILda1dC6H-W6AIvmbNGGfu4HX55pqigU6f5bwsHOTeM
top of page

ਇਜ਼ਰਾਈਲ ਨੇ ਕੀਤਾ ਵੱਡਾ ਹਮਲਾ ,ਮਾਰ ਸੁੱਟੇ 950 ਫਲਸਤੀਨੀ ਲੋਕ, 1200 ਇਜ਼ਰਾਈਲੀਆਂ ਨੇ ਵੀ ਗਵਾਈ ਜਾਨ

  • Writer: Ludhiana Plus
    Ludhiana Plus
  • Oct 12, 2023
  • 2 min read

12 ਅਕਤੂਬਰ

ਇਜ਼ਰਾਈਲ ਤੇ ਫਲਸਤੀਨੀ ਹਮਾਸ ਲੜਾਕਿਆਂ ਵਿਚਕਾਰ ਲਗਾਤਾਰ ਚੌਥੇ ਦਿਨ ਵੀ ਭਿਆਨਕ ਜੰਗ ਜਾਰੀ ਹੈ। ਦੋਵਾਂ ਪਾਸਿਆਂ ਤੋਂ ਹਵਾਈ ਹਮਲੇ ਜਾਰੀ ਹਨ। ਇਜ਼ਰਾਈਲ ਦੇ ਹਮਲੇ ਕਾਰਨ ਗਾਜ਼ਾ ਪੱਟੀ ਵਿੱਚ ਹੁਣ ਤੱਕ 950 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਇਜ਼ਰਾਈਲ ਵਿੱਚ 1200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਲੜਾਈ ਹੋਰ ਤੇਜ਼ ਹੋਵੇਗੀ। ਇਸ ਦੇ ਨਾਲ ਹੀ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾੰ ਘੱਟੋ-ਘੱਟ 1,000 ਹਮਾਸ ਲੜਾਕਿਆਂ ਦੀਆਂ ਲਾਸ਼ਾਂ ਦੀ ਗਿਣਤੀ ਕੀਤੀ ਹੈ ਜੋ ਇਜ਼ਰਾਈਲ ਵਿੱਚ ਘੁਸਪੈਠ ਕਰ ਗਏ ਸਨ। ਇਜ਼ਰਾਇਲੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੋਨਾਥਨ ਕੋਨਰਿਕਸ ਨੇ ਕਿਹਾ ਹੈ ਕਿ ਸਾਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਹਾਲਾਂਕਿ ਇਹ ਸਾਨੂੰ ਨਹੀਂ ਰੋਕੇਗਾ ਤੇ ਇਹ ਸਾਡੇ ਸੰਕਲਪ ਨੂੰ ਕਮਜ਼ੋਰ ਨਹੀਂ ਕਰੇਗਾ। ਇਹ ਲੜਾਈ ਜਾਰੀ ਰਹੇਗੀ ਤੇ ਗਾਜ਼ਾ ਪੱਟੀ ਤੋਂ ਅਜਿਹੇ ਦ੍ਰਿਸ਼ ਸਾਹਮਣੇ ਆਉਣਗੇ ਜਿਨ੍ਹਾਂ ਨੂੰ ਦੇਖਣਾ ਵੀ ਮੁਸ਼ਕਲ ਹੋਵੇਗਾ।

ਰਿਪੋਰਟ ਮੁਤਾਬਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਹਮਲੇ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਜਾਣਕਾਰੀ ਦਿੱਤੀ ਹੈ ਤੇ ਫਲਸਤੀਨੀ ਕੱਟੜਪੰਥੀ ਸੰਗਠਨ ਨੂੰ 'ਆਈਐਸਆਈਐਸ (ਇਸਲਾਮਿਕ ਸਟੇਟ) ਤੋਂ ਵੀ ਭੈੜਾ ਦੱਸਿਆ ਹੈ। ਇਸਰਾਈਲ ਨੇ ਇਸ ਫ਼ੋਨ ਕਾਲ ਦੀ ਵੀਡੀਓ ਜਾਰੀ ਕੀਤੀ ਹੈ। ਵਿਵਾਦ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਤੀਜੀ ਵਾਰ ਫੋਨ 'ਤੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ 'ਚ ਸਿੱਧਾ ਪ੍ਰਵੇਸ਼ ਕਰ ਗਿਆ ਹੈ। ਦਰਅਸਲ ਅਮਰੀਕਾ ਨੇ ਆਪਣੇ ਖਤਰਨਾਕ ਹਥਿਆਰ, ਗੋਲਾ ਬਾਰੂਦ ਤੇ ਫੌਜੀ ਇਜ਼ਰਾਈਲ ਭੇਜੇ ਹਨ। ਇਸ ਦੀ ਪੁਸ਼ਟੀ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕੀਤੀ ਹੈ।

ਹਾਸਲ ਜਾਣਕਾਰੀ ਦਿੰਦੇ ਹੋਏ ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਮੰਗਲਵਾਰ ਰਾਤ ਉਨ੍ਹਾਂ ਨੇ ਗਾਜ਼ਾ 'ਚ 200 ਟਿਕਾਣਿਆਂ 'ਤੇ ਹਮਲਾ ਕੀਤਾ। ਦੋਵਾਂ ਪਾਸਿਆਂ ਤੋਂ ਲਗਾਤਾਰ ਹਮਲੇ ਹੋ ਰਹੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਦੇ ਹਮਲੇ ਵਿੱਚ ਹਮਾਸ ਦੇ ਦੋ ਸੀਨੀਅਰ ਅਧਿਕਾਰੀ ਮਾਰੇ ਗਏ ਹਨ। ਇਸਰਾਈਲੀ ਫੌਜ ਦੇ ਬੁਲਾਰੇ ਜੋਨਾਥਨ ਕੋਨਰਿਕਸ ਨੇ ਕਿਹਾ ਕਿ ਹਮਾਸ ਨਾਲ ਲੜਾਈ ਲਈ ਗਾਜ਼ਾ ਪੱਟੀ ਦੇ ਨੇੜੇ ਹੁਣ ਲਗਪਗ 300,000 ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪੈਦਲ ਫੌਜ, ਬਖਤਰਬੰਦ ਫੌਜਾਂ, ਆਪਣੀ ਤੋਪਖਾਨਾ ਕੋਰ ਤੇ ਹੋਰ ਬਹੁਤ ਸਾਰੀਆਂ ਫੌਜਾਂ ਨੂੰ ਰਿਜ਼ਰਵ ਤੋਂ ਤਾਇਨਾਤ ਕੀਤਾ ਹੈ। ਵੱਖ-ਵੱਖ ਬ੍ਰਿਗੇਡਾਂ ਤੇ ਡਿਵੀਜ਼ਨਾਂ ਦੇ ਸੈਨਿਕ ਗਾਜ਼ਾ ਪੱਟੀ ਦੇ ਨੇੜੇ ਤਾਇਨਾਤ ਹਨ।


Comments


Logo-LudhianaPlusColorChange_edited.png
bottom of page