ਪੁੱਤ ਦੀ ਫੋਟੋ ਨੂੰ ਸੀਨ੍ਹੇ ਨਾਲ ਲਾ ਕੇ ਧਾਹਾਂ ਮਾਰ ਰਹੀ ਮਾਂ, ਅਮਰੀਕਾ ਗਏ ਜਵਾਨ ਪੁੱਤ ਦੀ ਹਾਰਟ ਅਟੈਕ ਕਾਰਨ ਮੌਤ
- Ludhiana Plus
- Oct 28, 2023
- 1 min read
28 ਅਕਤੂਬਰ

ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ ‘ਚ ਜਾਨ ਚਲੀ ਗਈ ਹੈ। ਅਮਰੀਕਾ ਵਿਚ ਜਵਾਨ ਪੁੱਤ ਦੀ ਮੌਤ ਉਤੇ ਮਾਂ ਭੁੱਬਾਂ ਮਾਰ ਕੇ ਰੋ ਰਹੀ ਹੈ। ਕਰੀਬ 9 ਤੋਂ 10 ਮਹੀਨੇ ਪਹਿਲਾਂ ਜਵਾਨ ਪੁੱਤ ਅਮਰੀਕਾ ਗਿਆ ਸੀ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਪਿੰਡ ਦਾ ਰਹਿਣ ਵਾਲਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਮਨਪ੍ਰੀਤ ਸਿੰਘ ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋਈ। ਦੱਸ ਦਈਏ ਕਿ ਕੁਝ ਸਾਲ ਪਹਿਲਾਂ ਪਹਿਲਾਂ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ, ਜਾਣਕਾਰੀ ਅਨੁਸਾਰ ਅਮਰੀਕਾ ਗਏ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਮਨਪ੍ਰੀਤ ਸਿੰਘ ਦੀ ਜਾਨ ਹਾਰਟ ਅਟੈਕ ਕਾਰਨ ਗਈ। ਦਸ ਦਈਏ ਕਿ ਕੁਝ ਸਾਲ ਪਹਿਲਾਂ ਮਨਪ੍ਰੀਤ ਸਿੰਘ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ।

ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਮਾਂ ਭੁੱਬਾਂ ਮਾਰ ਰੋ ਰਹੀ ਹੈ। ਉਹ ਆਪਣੇ ਪੁੱਤ ਦੀ ਫੋਟੋ ਸੀਨ੍ਹੇ ਨਾਲ ਲਾ ਕੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ। ਜਵਾਨ ਪੁੱਤ ਦੀ ਮੌਤ ਤੋਂ ਬਾਅਦ ਘਰ ‘ਚ ਸੱਥਰ ਵਿੱਛ ਗਏ ਹਨ।






Comments