Maa Vaishno Devi Mandir ਦੇ ਭਵਨ ਦੀ ਸੁਰੱਖਿਆ 'ਚ ਸੰਨ੍ਹ ! ਪਿਸਤੌਲ ਲੈ ਕੇ ਪਹੁੰਚੀ ਔਰਤ, ਪੁਲਿਸ ਨੇ ਕੀਤੀ ਕਾਬੂ
- Ludhiana Plus
- Mar 18
- 1 min read
18/03/2025

ਸ਼੍ਰੀ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਕੰਪਲੈਕਸ 'ਚ ਇਕ ਔਰਤ ਸੁਰੱਖਿਆ ਜਾਂਚ ਨੂੰ ਤੋੜਦੇ ਹੋਏ ਪਿਸਤੌਲ ਲੈ ਕੇ ਪਹੁੰਚ ਗਈ। ਇਹ ਘਟਨਾ 14-15 ਮਾਰਚ 2025 ਦੀ ਰਾਤ ਦੀ ਹੈ। ਔਰਤ ਦੀ ਪਛਾਣ ਜਯੋਤੀ ਗੁਪਤਾ ਵਜੋਂ ਹੋਈ ਹੈ ਜੋ ਦਿੱਲੀ ਪੁਲਿਸ 'ਚ ਕੰਮ ਕਰਦੀ ਹੈ। ਜਾਣਕਾਰੀ ਅਨੁਸਾਰ ਜਯੋਤੀ ਪਿਸਤੌਲ ਲੈ ਕੇ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਆਈ ਸੀ।
ਹਥਿਆਰ ਕਾਨੂੰਨ ਤਹਿਤ ਮਾਮਲਾ ਦਰਜ
ਐਸਐਸਪੀ ਰਿਆਸੀ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਔਰਤ ਕੋਲੋਂ ਮਿਲੇ ਹਥਿਆਰ ਦਾ ਲਾਇਸੈਂਸ ਮਿਆਦ ਪੂਰੀ ਹੋ ਚੁੱਕੀ ਸੀ। ਰਿਆਸੀ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹਥਿਆਰ ਜ਼ਬਤ ਕਰ ਲਿਆ ਹੈ। ਕਟੜਾ ਦੇ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਹਥਿਆਰ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
J&K | A woman reached Bhawan of Shri Mata Vaishno Devi Shrine with a pistol, breaching security checks. The incident took place on the intervening night of 14-15 March 2025. The woman was identified as Jyoti Gupta, said to be working in Delhi Police. The weapon had an expired…— ANI (@ANI) March 18, 2025





Comments