Mohit Mohindra ਚੁਣੇ ਗਏ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ: ਮਿਲੀਆਂ 2,40,600 ਵੋਟਾਂ
- bhagattanya93
- Aug 12, 2023
- 1 min read
ਚੰਡੀਗੜ੍ਹ, 12 ਅਗਸਤ 2023

ਪੰਜਾਬ ਯੂਥ ਕਾਂਗਰਸ ਦੇ ਮੋਹਿਤ ਮਹਿੰਦਰਾ ਨਵੇਂ ਪ੍ਰਧਾਨ ਚੁਣੇ ਗਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਮੋਹਿਤ ਮਹਿੰਦਰਾ ਪ੍ਰਧਾਨ ਚੁਣੇ ਗਏ ਸਨ।
ਇਸ ਚੋਣ ਵਿੱਚ ਮੋਹਿਤ ਮਹਿੰਦਰਾ ਨੂੰ 2,40,600 ਵੋਟਾਂ ਮਿਲੀਆਂ। ਜਦੋਂ ਕਿ ਉਨ੍ਹਾਂ ਦੇ ਖਿਲਾਫ ਚੋਣ ਲੜਨ ਵਾਲੇ ਉਮੀਦਵਾਰ ਅਕਸ਼ੈ ਸ਼ਰਮਾ ਨੂੰ 1,75,437 ਵੋਟਾਂ ਮਿਲੀਆਂ। ਮੋਹਿਤ ਮਹਿੰਦਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ੇ ਅਤੇ ਅਭਿਆਸਾਂ ਦੁਆਰਾ ਇੱਕ ਵਕੀਲ ਹੈ।

ਦੱਸ ਦੇਈਏ ਕਿ ਮੋਹਿਤ ਮਹਿੰਦਰਾ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਹਨ। ਦੂਜੇ ਪਾਸੇ ਜਲੰਧਰ ਦੇ ਨੌਜਵਾਨ ਆਗੂ ਦੀਪਕ ਖੋਸਲਾ ਸੂਬਾ ਜਨਰਲ ਸਕੱਤਰ ਬਣ ਗਏ ਹਨ। ਇਸ ਦੇ ਨਾਲ ਹੀ ਅੰਗਦ ਦੱਤਾ ਅਤੇ ਹਨੀ ਜੋਸ਼ੀ ਨੇ ਸੂਬਾ ਸਕੱਤਰ ਦਾ ਅਹੁਦਾ ਵੀ ਜਿੱਤ ਲਿਆ ਹੈ।

ਦੂਜੇ ਪਾਸੇ, ਮੋਹਿਤ ਮਹਿੰਦਰਾ ਨੇ ਕਿਹਾ ਉਹ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਧੰਨਵਾਦੀ ਹਨ ਜਿਨ੍ਹਾਂ ਪ੍ਰਧਾਨ ਬਣਾਉਣ 'ਚ ਆਪਣਾ ਯੋਗਦਾਨ ਪਾਇਆ।


Comments