PSEB12ਵੀਂ ਦਾ ਨਤੀਜਾ:ਲੁਧਿਆਣਾ ਦੀ ਤੀਸ਼ਾ ਮਹਿਤਾ ਨੂੰ ਪੰਜਾਬ 'ਚ ਦੂਜਾ ਸਥਾਨ, ਉਦਯੋਗਪਤੀ ਰਾਕੇਸ਼ ਕਪੂਰ ਨੇ ਦਿੱਤੀ ਵਧਾਈ
- bhagattanya93
- Jun 29, 2022
- 1 min read
ਲੁਧਿਆਣਾ, 29 ਜੂਨ

PSEB 12ਵੀਂ ਦੇ ਨਤੀਜੇ: ਪੰਜਾਬ ਦੇ 12ਵੀਂ ਜਮਾਤ ਦੇ ਨਤੀਜਿਆਂ ਨੇ ਲੁਧਿਆਣਾ ਦੀ ਸ਼ਾਨ ਦਿਖਾਈ। ਇਸ ਵਿੱਚ ਆਰ.ਐਸ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਦੀ ਤੀਸ਼ਾ ਮਹਿਤਾ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ।

ਲੁਧਿਆਣਾ ਦੇ ਸਨਅਤਕਾਰ ਰਾਕੇਸ਼ ਕਪੂਰ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਵਾਲੀ ਤੀਸ਼ਾ ਮਹਿਤਾ ਨੂੰ ਵਧਾਈ ਦਿੰਦਿਆਂ ਤੀਸ਼ਾ ਦੇ ਪਿਤਾ ਰਾਕੇਸ਼ ਮਹਿਤਾ, ਮਾਂ ਕਿਰਨ ਮਹਿਤਾ ਅਤੇ ਭਰਾ ਸ਼ੁਭਮ ਮਹਿਤਾ ਦੇ ਨਾਲ-ਨਾਲ ਸਾਰਿਆਂ ਦਾ ਮੁਹ ਮਿੱਠਾ ਕਰਵਾਇਆ

ਉਦਯੋਗਪਤੀ ਰਾਕੇਸ਼ ਕਪੂਰ ਨੇ ਦੱਸਿਆ ਕਿ ਮੇਰੀ ਭਤੀਜੀ ਤੀਸ਼ਾ ਮਹਿਤਾ ਨੇ 10+2 ਦੇ ਨਤੀਜੇ ਵਿੱਚ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਵਧਾਈ ਦਿੱਤੀ।


Comments