ਸੜਕ ਹਾਦਸੇ ਚ' ਸੱਸ ਤੇ ਜਵਾਈ ਦੀ ਦਰਦਨਾਕ ਮੌ.ਤ
- bhagattanya93
- Aug 14
- 1 min read
14/08/2025

ਗੁਰਾਇਆ ਹਾਈਵੇ 'ਤੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਤੇ ਔਰਤ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਮੋਟਰਸਾਈਕਲ ਸਵਾਰ ਇੱਕ ਬਜ਼ੁਰਗ ਤੇ ਇੱਕ ਲੜਕਾ ਜੋ ਸਾਈਡ 'ਤੇ ਖੜ੍ਹੇ ਕੈਂਟਰ ਦੇ ਪਿੱਛੋਂ ਹੇਠਾਂ ਜਾ ਫਸੇ ਜਿਸ ਕਾਰਨ ਬਜ਼ੁਰਗ ਔਰਤ ਅਤੇ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨਾਂ ਨੂੰ ਪਬਲਿਕ ਦੀ ਸਹਾਇਤਾ ਨਾਲ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ। ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾਂ ਦੀ ਪਛਾਣ ਸਰਬਜੀਤ ਸਿੰਘ ਅਤੇ ਸੰਤੋਸ਼ ਕੁਮਾਰੀ ਵਜੋਂ ਹੋਈ ਹੈ। ਦੋਵੇਂ ਰਿਸ਼ਤੇਦਾਰੀ ਵਿੱਚ ਸੱਸ ਤੇ ਜਵਾਈ ਲੱਗਦੇ ਸਨ।
ਦੋਨੋਂ ਲੁਧਿਆਣੇ ਤੋਂ ਹੁਸ਼ਿਆਰਪੁਰ ਸਾਈਡ ਨੂੰ ਪਲਟੀਨਾ ਮੋਟਰਸਾਈਕਲ ਨੰਬਰ ਪੀਬੀ- 91- 0803 'ਤੇ ਜਾ ਰਹੇ ਸੀ ਅਤੇ ਗੁਰਾਇਆ ਨਜ਼ਦੀਕ ਸਾਈਡ 'ਤੇ ਖੜ੍ਹੇ ਕੰਟੇਨਰ ਵਿੱਚ ਜਾ ਵੱਜੇ।
ਜਦੋਂ ਮ੍ਰਿਤਕ ਦੇ ਭਤੀਜੇ ਵਿੱਕੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ 'ਤੇ ਆ ਕੇ ਵੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਥਾਣਾ ਗੁਰਾਇਆ ਦੇ ਡਿਊਟੀ ਅਫਸਰ ਨੂੰ ਵੀ ਇਸ ਸਬੰਧੀ ਇਤਲਾਹ ਦਿੱਤੀ ਗਈ ਅਤੇ ਉਨ੍ਹਾਂ ਨੇ ਕੈਂਟਰ ਚਾਲਕ ਅਤੇ ਪਲਟੀਨਾ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।





Comments