ਲੁਧਿਆਣਾ ਪੁਲਿਸ ਦੀ SHO ਨਾਲ ਹੋਇਆ ਰੇਪ, ਨਸ਼ੀਲੀ ਚੀਜ਼ ਪਿਲਾ ਕੇ ਕੀਤਾ ਸ਼ਰੀਰਕ ਸ਼ੋਸ਼ਣ
24/07/2026

ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਇੱਕ ਥਾਣੇ ਚ ਤਾਇਨਾਤ ਮਹਿਲਾ SHO ਨੇ ਇੱਕ ਵਿਅਕਤੀ ਖਿਲਾਫ ਸ਼ਰੀਰਕ ਸ਼ੋਸ਼ਣ ਕਰਨ ਦਾ ਕੇਸ ਦਰਜ ਕਰਵਾਇਆ ਹੈ। ਪੜਤਾਲ ਕਰਨ ਤੋਂ ਬਾਅਦ ਦਾਖਾ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਸ਼ੀ ਵੀ ਪੰਜਾਬ ਪੁਲਿਸ ਚ ਅਫਸਰ ਹੈ ਅਤੇ ਇੱਕ ਵੱਡੇ ਅਫਸਰ ਦਾ ਪੁੱਤਰ ਹੈ।ਜਾਣਕਾਰੀ ਅਨੁਸਾਰ ਮਹਿਲਾ ਪੁਲਿਸ ਅਫਸਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਉਸਦੀ ਦੋਸ਼ੀ ਨਾਲ ਜਾਣ ਪਹਿਚਾਣ ਇੰਸਟਾਗ੍ਰਾਮ ਰਾਹੀਂ ਹੋਈ । 2023 ਵਿੱਚ ਦੋਸ਼ੀ ਨੇ ਉਸਨੂੰ ਚਾਹ ਪੀਣ ਦੇ ਬਹਾਨੇ ਬੁਲਾਇਆ ਅਤੇ ਇੱਕ ਹੋਟਲ ਵਿੱਚ ਲੈ ਗਿਆ ਜਿੱਥੇ ਉਸਨੁੰ ਚਾਹ ਵਿੱਚ ਨਸ਼ੀਲੀ ਚੀਜ਼ ਮਿਲਾਕੇ ਰੇਪ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਨੇ ਉਸਨੂੰ ਬਲੈਕਮੇਲ ਕੀਤਾ ਕਿ ਉਸਨੇ ਅਸ਼ਲੀਲ ਵੀਡੀਓ ਬਣਾਈ ਹੈ ਅਤੇ ਜੇਕਰ ਉਹ ਰੌਲਾ ਪਾਏਗੀ ਤਾਂ ਵੀਡੀਓ ਵਾਇਰਲ ਕਰ ਦਏਗਾ। ਮਹਿਲਾ SHO ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਉਸਦਾ ਗਰਬਪਾਤ ਵੀ ਕਰਵਾਇਆ। ਪੜਤਾਲ ਤੋਂ ਬਾਅਦ ਪੁਲਿਸ ਨੇ ਸੰਗੀਨ ਧਾਰਾਵਾਂ ਲਗਾਕੇ ਕੇਸ ਦਰਜ ਕਰ ਲਿਆ ਹੈ।






Comments