Vice principal’ਤੇ ਲੱਗੇ ਵਿਦਿਆਰਥੀ ਨੂੰ ਕੁੱਟਣ ਦੇ ਦੋਸ਼, ਪਿਤਾ ਨੇ ਕਾਰਵਾਈ ਦੀ ਕੀਤੀ ਮੰਗ
- bhagattanya93
- 4 days ago
- 2 min read
18/05/2025

ਗੁਰੂਹਰਸਹਾਏ ਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਉੱਪਰ ਵਿਦਿਆਰਥੀ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਜ਼ਖਮੀ ਹਾਲਤ ਵਿੱਚ ਵਿਦਿਆਰਥੀ ਨੂੰ ਪਹਿਲਾਂ ਤਾਂ ਸੀਐੱਚਸੀ ਗੁਰੂਹਰਸਹਾਏ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸ ਤੋਂ ਬਾਅਦ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਜ਼ਖਮੀ ਹਾਲਤ ਵਿੱਚ ਜੀਟੀਬੀ ਸਕੂਲ ਦੇ ਬਾਹਰ ਕਾਲਸ ਦੇ ਮੈਡੀਕਲ ਦੇ ਵਿਦਿਆਰਥੀ ਅਰਮਾਨ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਅਧਿਆਪਕ ਕਸ਼ਮੀਰ ਜਦੋਂ ਕਲਾਸ ਵਿੱਚ ਟਿਪਸ ਦੇਣ ਲੱਗੇ ਤਾਂ ਉਸ ਨੇ ਅਧਿਆਪਕ ਕਸ਼ਮੀਰ ਸਿੰਘ ਨੂੰ ਕੱਲ੍ਹ ਵਾਲੇ ਟਿਪਸ ਸਮਝ ਨਾ ਆਉਣ ਬਾਰੇ ਕਿਹਾ ਤੇ ਉਹ ਟਿਪਸ ਮੁੜ ਸਮਝਾਉਣ ਲਈ ਕਿਹਾ ਪਰ ਅਧਿਆਪਕ ਕਸ਼ਮੀਰ ਸਿੰਘ ਨੇ ਉਸ ਦੀ ਗੱਲ ਨੂੰ ਅੱਖੋਂ ਪਰੋਖੇ ਕਰ ਦਿੱਤਾ। ਅਰਮਾਨ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀ ਵਿਦਿਆਰਥੀ ਤੋਂ ਕੱਲ੍ਹ ਵਾਲੇ ਟਿਪਸ ਬਾਰੇ ਸਮਝ ਰਿਹਾ ਸੀ ਤਾਂ ਅਧਿਆਪਕ ਕਸ਼ਮੀਰ ਸਿੰਘ ਨੇ ਉਸ ਨੂੰ ਰੌਲਾ ਪਾਉਣ ਦੀ ਗੱਲ ਕਹੀ ਅਤੇ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਕੋਲ ਲੈ ਗਿਆ ਅਤੇ ਉਸ ਬਾਰੇ ਉਸ ਨੂੰ ਬੁਰਾ-ਭਲਾ ਕਹਿਣ ਦੀ ਗੱਲ ਆਖੀ।
ਅਰਮਾਨ ਨੇ ਦੱਸਿਆ ਕਿ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਉਸ ਨੂੰ ਕਮਰੇ ਵਿੱਚ ਤਾੜ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਕਿਸੇ ਤਰ੍ਹਾਂ ਉਹ ਵਾਈਸ ਪ੍ਰਿੰਸੀਪਲ ਦੇ ਚੁੰਗਲ ’ਚੋਂ ਛੁੱਟ ਕੇ ਬਾਹਰ ਭੱਜ ਗਿਆ। ਅਰਮਾਨ ਨੇ ਦੱਸਿਆ ਕਿ ਸਕੂਲ ਸਟਾਫ ਉਸ ਨੂੰ ਫੜ ਕੇ ਫਿਰ ਅੰਦਰ ਲੈ ਆ ਆਇਆ ਅਤੇ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ਦੀ ਗੱਲ ਕਹੀ ਅਤੇ ਦੱਸਣ ’ਤੇ ਉਸ ਦਾ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ।
ਅਰਮਾਨ ਦੇ ਪਿਤਾ ਮਨਮੀਤ ਸਚਦੇਵਾ ਨੇ ਕਿਹਾ ਕਿ ਉਸ ਦੇ ਬੇਟੇ ਨੂੰ ਵਾਈਸ ਪ੍ਰਿੰਸੀਪਲ ਨੇ ਜਲਾਦ ਬਣ ਕੇ ਜਾਨਵਰਾਂ ਵਾਂਗ ਕੁੱਟਿਆ ਜਿਹੜਾ ਕਿ ਗੈਰ-ਕਾਨੂੰਨੀ ਹੈ। ਮਨਮੀਤ ਸਚਦੇਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੀਟੀਬੀ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਇਸ ਮਾਮਲੇ ਵਿੱਚ ਸਬੰਧਤ ਸਕੂਲ ਮੈਨੇਜਮੈਂਟ ਉੱਪਰ ਐੱਫਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਸਬੰਧ ਵਿੱਚ ਸਕੂਲ ਦੇ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਉੱਪਰ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਅਜਿਹੀ ਕੁੱਟਮਾਰ ਵਾਲੀ ਕੋਈ ਵੀ ਘਟਨਾ ਉਨ੍ਹਾਂ ਦੇ ਸਕੂਲ ਵਿੱਚ ਨਹੀਂ ਹੋਈ ਹੈ, ਅਜਿਹਾ ਕਿਸੇ ਰੰਜਿਸ਼ ਤਹਿਤ ਕੀਤਾ ਜਾ ਰਿਹਾ ਹੈ।
Comentários