ਅੱਠ ਸਾਲਾ ਮਾਸੂਮ ਦੀ ਗੰਦੇ ਪਾਣੀ ਨਾਲ ਭਰੇ ਟੋਏ ’ਚ ਡਿੱਗਣ ਨਾਲ ਮੌ+ਤbhagattanya93Feb 241 min read24/02/2025ਪਟਿਆਲਾ ਨੇੜਲੇ ਪਿੰਡ ਨਿਆਮਤਪੁਰ ’ਚ ਸੀਵਰੇਜ ਦੇ ਪਾਣੀ ਨਾਲ ਭਰੇ ਕਰੀਬ 10 ਫੁੱਟ ਡੂੰਘੇ ਟੋਏ ਕੋਲ ਖੇਡ ਰਿਹਾ ਇਕ ਬੱਚਾ ਅਚਾਨਕ ਟੋਏ ’ਚ ਡਿੱਗ ਪਿਆ, ਜਿਸ ’ਚ ਡੁੱਬਣ ਨਾਲ ਉਸ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਮੌਕੇ ਥਾਣਾ ਸਦਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਪਾਣੀ ’ਚੋਂ ਕਢਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਨਿਆਮਤਪੁਰ ਵਿਖੇ ਖਾਲੀ ਪਲਾਟ ’ਚ ਬਣੇ ਹੋਏ ਟੋਏ ’ਚ ਕਾਫੀ ਸਮੇਂ ਤੋਂ ਨੇੜਲੇ ਬਣੇ ਪੀਜੀ ਦੇ ਸੀਵਰੇਜ ਦਾ ਪਾਣੀ ਡਿੱਗ ਰਿਹਾ ਸੀ। ਇਸ ਟੋਏ ’ਚ ਆਕਾਸ਼ ਨਾਮਕ ਅੱਠ ਸਾਲਾ ਬੱਚਾ ਡਿੱਗ ਗਿਆ ਤੇ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਉਨ੍ਹਾਂ ਗੋਤਾਖੋਰ ਦੀ ਮਦਦ ਨਾਲ ਬੱਚੇ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਹੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Comments