google-site-verification=ILda1dC6H-W6AIvmbNGGfu4HX55pqigU6f5bwsHOTeM
top of page

ਅੰਬਾਲਾ ਬੱਸ ਸਟੈਂਡ ‘ਤੇ ਤਾਇਨਾਤ ਰੋਡਵੇਜ਼ ਮੁਲਾਜ਼ਮ ਦੀ ਅਣਪਛਾਤੇ ਬਦਮਾਸ਼ਾਂ ਨੇ ਕੀਤਾ ਹ.ਮਲਾ, ਮੁਲਾਜ਼ਮ ਦੀ ਹੋਈ ਮੌ.ਤ

  • Nov 14, 2023
  • 1 min read

14/11/2023

ਅੰਬਾਲਾ ਕੈਂਟ ਬੱਸ ਸਟੈਂਡ ‘ਤੇ ਤਾਇਨਾਤ ਇਕ ਰੋਡਵੇਜ਼ ਮੁਲਾਜ਼ਮ ਦੀ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਹੈ। ਰੋਡਵੇਜ਼ ਮੁਲਾਜ਼ਮ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀਵਾਲੀ ਦੀ ਰਾਤ ਨੂੰ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਰਾਜਵੀਰ ਪੁੱਤਰ ਓਮਪ੍ਰਕਾਸ਼ ਵਾਸੀ ਪਟੇਲ ਨਗਰ ਸੋਨੀਪਤ ਬੀਤੀ ਰਾਤ ਡਿਊਟੀ ‘ਤੇ ਸੀ।

ਰਾਜਵੀਰ ਹਰਿਆਣਾ ਰੋਡਵੇਜ਼ ਵਿੱਚ ਡਰਾਈਵਰ ਸੀ ਪਰ ਬੀਤੀ ਰਾਤ ਉਹ ਪਾਰਕਿੰਗ ਡਿਊਟੀ ’ਤੇ ਸੀ। ਰਾਤ ਕਰੀਬ 2 ਵਜੇ ਇੱਕ ਡਸਟਰ ਗੱਡੀ ਆਈ, ਜਿਸ ਵਿੱਚ 4-5 ਵਿਅਕਤੀ ਸਵਾਰ ਸਨ।ਬਦਮਾਸ਼ਾਂ ਦੀ ਰਾਜਵੀਰ ਨਾਲ ਬਹਿਸ ਹੋ ਗਈ। ਇਸ ਦੌਰਾਨ ਬਦਮਾਸ਼ਾਂ ਨੇ ਰਾਜਵੀਰ ‘ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਰਾਜਵੀਰ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਅੰਬਾਲਾ ਛਾਉਣੀ ਲਿਜਾਇਆ ਗਿਆ। ਇੱਥੋਂ ਰਾਜਵੀਰ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਰਾਜਵੀਰ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਲਾਲ ਕੁਰਤੀ ਚੌਂਕੀ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Comments


Logo-LudhianaPlusColorChange_edited.png
bottom of page