ਅਗਲੇ 48 ਘੰਟੇ ਭਾਰੀ ਮੀਂਹ,ਹਾਈ ਅਲਰਟ
- bhagattanya93
- Aug 29
- 1 min read
29/08/2025

ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਨਦੀਆਂ ਵਿਚ ਪਾਣੀ ਹੋਰ ਵਧ ਸਕਦਾ ਹੈ। ਇਸ ਕਾਰਨ ਹੜ੍ਹਾਂ ਨਾਲ ਹੋਰ ਤਬਾਹੀ ਮਚ ਸਕਦੀ ਹੈ। ਰਾਜ ਸਰਕਾਰ ਨੇ 10 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਅਜਨਾਲਾ ਖੇਤਰ ਵਿੱਚ ਲੋਕਾਂ ਦੀ ਮਦਦ ਲਈ ਫੌਜ ਪੁੱਜ ਗਈ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਸਵੇਰੇ ਮੌਕੇ ’ਤੇ ਪੁੱਜ ਗਏ ਸਨ।
ਮੌਸਮ ਵਿਭਾਗ ਅਨੁਸਾਰ 31 ਅਗਸਤ ਨੂੰ ਰਾਜ ਦੇ ਉੱਤਰੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਮੋਹਾਲੀ ਅਤੇ ਐਸ. ਏ.ਐਸ ਨਗਰ ਵਿੱਚ ਕਾਫੀ ਮਾਤਰਾ ‘ਚ ਬਾਰਿਸ਼ ਹੋਵੇਗੀ। ਬਾਕੀ ਇਲਾਕਿਆਂ ‘ਚ ਹਲਕੀ ਬਾਰਸ਼ ਹੋ ਸਕਦੀ ਹੈ। ਦੱਸਣਯੋਗ ਹੈ ਕਿ ਬੀਤੇ ਕੱਲ੍ਹ 27 ਅਗਸਤ ਦੀ ਸਵੇਰ ਧੁਸੀ ਬੰਨ੍ਹ ਤੋੜ ਕੇ ਪਾਣੀ ਆਬਾਦੀਆਂ ਵਾਲੇ ਪਾਸਿਆਂ ਨੂੰ ਵਧਿਆ ਸੀ ਤੇ ਰਮਦਾਸ ਖੇਤਰ ਦੇ ਲਗਪਗ 20 ਤੋਂ ਵੱਧ ਪਿੰਡ ਪਾਣੀ ਵਿੱਚ ਘਿਰ ਗਏ ਸਨ। ਲੋਕਾਂ ਨੂੰ ਬਚਾਉਣ ਵਾਸਤੇ ਦੇਰ ਰਾਤ 11 ਵਜੇ ਤੱਕ ਬਚਾਅ ਕਾਰਜ ਚਲਦੇ ਰਹੇ ਹਨ।
ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਐਸ. ਏ.ਐਸ ਨਗਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਭਾਰੀ ਬਾਰਸ਼ ਦੀ ਸੰਭਾਵਨਾ ਹੈ





Comments