ਅਣਪਛਾਤਿਆਂ ਨੇ ਕਰਿਆਣਾ ਵਪਾਰੀ ਦਾ ਗੋਲ਼ੀਆਂ ਮਾਰ ਕੀਤਾ ਕ.ਤ.ਲ
- bhagattanya93
- Aug 20
- 1 min read
20/08/2025

ਕਸਬਾ ਡੇਰਾ ਬਾਬਾ ਨਾਨਕ ਚ ਮੰਗਲਵਾਰ ਦੀ ਰਾਤ ਨੂੰ ਅਣਪਛਾਤਿਆਂ ਨੇ ਕਰਿਆਣਾ ਵਪਾਰੀ 'ਤੇ ਤਾਬੜ ਤੋੜ ਗੋਲ਼ੀਆਂ ਚਲਾਈਆਂ ਹਨ। ਗੋਲ਼ੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਉਸ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ, ਉਕਤ ਵਪਾਰੀ ਨੂੰ ਕੁਝ ਸਮਾਂ ਪਹਿਲਾਂ ਫਿਰੌਤੀ ਲਈ ਧਮਕੀਆਂ ਵੀ ਮਿਲੀਆਂ ਸਨ। ਜਾਣਕਾਰੀ ਅਨੁਸਾਰ ਰਵੀ ਢਿੱਲੋਂ ਮਾਲਕ ਰਵੀ ਕਰਿਆਣਾ ਸਟੋਰ ਆਪਣੀ ਦੁਕਾਨ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਘਰ ਦੇ ਨਜ਼ਦੀਕ ਅਣਪਛਾਤਿਆਂ ਨੇ ਉਸ ਉੱਤੇ ਤਾਬੜ ਤੋਂ ਗੋਲ਼ੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਡਾਕਟਰਾਂ ਨੇ ਰਵੀ ਢਿੱਲੋਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ। ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਮੌਕੇ 'ਤੇ ਜਾਂਚ ਕਰ ਰਹੀ ਹੈ।





Comments