ਅਦਾਲਤ ਨੇ 15 ਸਾਲ ਛੋਟੀ ਚਚੇਰੀ ਭੈਣ ਨਾਲ ਜ.ਬ.ਰ-ਜ.ਨਾ.ਹ ਕਰਨ ਵਾਲੇ ਨੂੰ ਦਿੱਤੀ 20 ਸਾਲ ਦੀ ਸਜ਼ਾ
- bhagattanya93
- Jul 25
- 2 min read
25/07/2025

ਜ਼ਿਲ੍ਹਾ ਅਦਾਲਤ ਨੇ ਨਾਬਾਲਿਗ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ’ਤੇ ਅਦਾਲਤ ਨੇ 30 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਸ ਦੇ ਨਾਲ ਹੀ ਜੱਜ ਨੇ ਪੀੜਤ ਨੂੰ ਦੋ ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਸਿਫਾਰਸ਼ ਵੀ ਕੀਤੀ ਹੈ। ਦੋਸ਼ੀ ’ਤੇ ਆਪਣੇ ਨਾਲ 15 ਸਾਲ ਛੋਟੀ ਚਚੇਰੀ ਭੈਣ ਨਾਲ ਕਈ ਸਾਲਾਂ ਤੱਕ ਲਗਾਤਾਰ ਜਬਰ ਜਨਾਹ ਕਰਨ ਦੇ ਦੋਸ਼ ਸਨ। ਜਦੋਂ ਉਸ ਦੀ ਭੈਣ 7-8 ਸਾਲ ਦੀ ਸੀ, ਉਦੋਂ ਤੋਂ ਉਸ ਨੇ ਉਸ ਨਾਲ ਸਰੀਰਕ ਛੇੜਛਾੜ ਸ਼ੁਰੂ ਕਰ ਦਿੱਤੀ ਸੀ। ਜਦੋਂ ਉਹ ਵੱਡੀ ਹੋਈ ਤਾਂ ਦੋਸ਼ੀ ਦੀਆਂ ਹਰਕਤਾਂ ਵਧਦੀਆਂ ਗਈਆਂ। ਆਖਰਕਾਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ।

ਇਸ ਤੋਂ ਪਹਿਲਾਂ ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਸਾਲ 2007 ਵਿਚ ਉਸ ਦੇ ਤਾਏ ਦਾ ਪੁੱਤਰ ਉਨ੍ਹਾਂ ਦੇ ਘਰ ਰਹਿਣ ਲਈ ਆਇਆ ਸੀ। ਇੱਥੇ ਉਸ ਨੇ ਪੀੜਤ ਨਾਲ ਸਰੀਰਕ ਛੇੜਛਾੜ ਸ਼ੁਰੂ ਕਰ ਦਿੱਤੀ। ਉਸ ਸਮੇਂ ਪੀੜਤ ਦੀ ਉਮਰ ਸਿਰਫ ਸੱਤ ਸਾਲ ਸੀ। ਉਹ ਉਸ ਨੂੰ ਧਮਕੀ ਦੇ ਕੇ ਕਈ ਸਾਲਾਂ ਤੱਕ ਗਲਤ ਹਰਕਤਾਂ ਕਰਦਾ ਰਿਹਾ। ਉਹ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਸੀ। ਡਰ ਕੇ ਉਸ ਨੇ ਇਸ ਸਬੰਧੀ ਕਿਸੇ ਨੂੰ ਨਹੀਂ ਦੱਸਿਆ। ਆਖਰਕਾਰ ਤੰਗ ਆ ਕੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ।

ਸਪੈਸ਼ਲ ਫਾਸਟ ਟ੍ਰੈਕ ਕੋਰਟ ਦੀ ਜੱਜ ਡਾ. ਯਾਸਿਕਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਛੋਟੀਆਂ ਬੱਚੀਆਂ ਦੇ ਖ਼ਿਲਾਫ਼ ਅਪਰਾਧਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਮਾਜ ਵਿਚ ਕੁਝ ਘਟੀਆ ਮਾਨਸਿਕਤਾ ਵਾਲੇ ਲੋਕਾਂ ਦੇ ਕਾਰਨ ਅਜਿਹੇ ਅਪਰਾਧ ਵੱਧ ਰਹੇ ਹਨ। ਅਜਿਹਾ ਘਿਨੌਣਾ ਕਾਰਾ ਕਰਨ ਵਾਲੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅੱਜ ਸਮਾਜ ਨਿਆਂ ਦੀ ਪੁਕਾਰ ਕਰ ਰਿਹਾ ਹੈ। ਮਾਸੂਮ ਬੱਚੀ ਦੇ ਮਨ ’ਤੇ ਇਸ ਦਾ ਜੋ ਮਾਨਸਿਕ ਪ੍ਰਭਾਵ ਪਿਆ ਹੈ, ਜੋ ਜੀਵਨ ਭਰ ਲਈ ਡੂੰਘਾ ਜ਼ਖਮ ਛੱਡ ਗਿਆ ਹੈ। ਇਸ ਲਈ ਦੋਸ਼ੀ ਵਿਅਕਤੀ ਦੇ ਨਾਲ ਕਠੋਰਤਾ ਨਾਲ ਪੇਸ਼ ਆਉਣਾ ਜ਼ਰੂਰੀ ਹੈ।





Comments