ਅਨੋਖੀ ਬਰਾਤ ਲੈ ਕੇ ਲਾੜਾ ਪੁੱਜਾ ਖਨੌਰੀ ਬਾਰਡਰ, ਕਿਸਾਨਾਂ ਨੇ ਕੀਤਾ ਭਰਪੂਰ ਸਵਾਗਤ
- Feb 18, 2024
- 1 min read
18/02/2024
ਕਿਸਾਨ ਮੋਰਚਾ ਖਨੌਰੀ ਬਾਰਡਰ ’ਤੇ ਚੱਲ ਰਿਹਾ ਹੈ। ਕਿਸਾਨ ਪੂਰੀ ਸੁਹਿਰਦਤਾ ਨਾਲ ਸ਼ਾਂਤਮਈ ਧਰਨੇ ’ਤੇ ਬੈਠੇ ਹਨ। ਜਿੱਥੇ ਕਿਸਾਨ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ, ਉਥੇ ਧਰਨੇ ਵਿਚ ਵੱਖ-ਵੱਖ ਵੰਨਗੀਆਂ ਦੇ ਰੂਪ ਦੇਖਣ ਨੂੰ ਮਿਲ ਰਹੇ ਹਨ। ਕੇਂਦਰ ਸਰਕਾਰ ਖ਼ਿਲਾਫ਼ ਵੱਖ-ਵੱਖ ਤਰ੍ਹਾਂ ਦੇ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਸ਼ਨਿਚਰਵਾਰ ਨੂੰ ਨੌਜਵਾਨ ਕਿਸਾਨ ਸਿਰ ’ਤੇ ਸਿਹਰਾ ਸਜਾ ਕੇ ਬਰਾਤ ਰੂਪੀ ਸੈਂਕੜੇ ਕਿਸਾਨਾਂ ਨੂੰ ਨਾਲ ਲੈ ਕੇ ਖਨੌਰੀ ਬਾਰਡਰ ’ਤੇ ਪੁੱਜਾ।
ਲਾੜੇ ਦਾ ਵੱਖਰਾ ਰੂਪ ਦੇਖ ਕੇ ਕਿਸਾਨਾਂ ਨੇ ਉਸ ਦਾ ਭਰਪੂਰ ਸਵਾਗਤ ਕੀਤਾ। ਲਾੜੇ ਸਮੇਤ ਬਰਾਤ ਨੇ ਬਾਰਡਰ ’ਤੇ ਜਾ ਕੇ ਟਰੈਕਟਰਾਂ ’ਤੇ ਡੈੱਕ ਲਗਾ ਕੇ ਨੱਚ ਕੇ ਮਨੋਰੰਜਨ ਕੀਤਾ। ਲਾੜੇ ਨੇ ਦੱਸਿਆ ਕਿ ਉਹ ਕਿਸਾਨ ਭਰਾਵਾਂ ਵਿਚ ਜੋਸ਼ ਭਰਨ ਦੇ ਮਕਸਦ ਨਾਲ ਪੂਰੀ ਬਰਾਤ ਸਜਾ ਕੇ ਇਹ ਵੇਸਭੂਸ਼ਾ ਸਜਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਖਰੀ ਤਰ੍ਹਾਂ ਦਾ ਸ਼ਾਂਤਮਈ ਰੋਸ ਮਾਰਚ ਕੱਢਿਆ ਹੈ। ਇਸ ਮੌਕੇ ਨੌਜਵਾਨ ਕਿਸਾਨਾਂ ਨੇ ਟਰੈਕਟਰਾਂ ’ਤੇ ਉਚੀ ਆਵਾਜ਼ ਵਿਚ ਗੀਤ ਲਗਾ ਕੇ ਲਾੜੇ ਦੇ ਨਾਲ ਨੱਚਦੇ ਹੋਏ ਮੋਰਚੇ ਦਾ ਗੇੜਾ ਕੱਢਿਆ।






Comments