ਅਸਲਾ ਰਿਕਵਰ ਕਰਵਾਉਣ ਲਈ ਲਿਆਂਦੇ ਗੈਂਗਸਟਰ ਨੇ ਪੁਲਿਸ 'ਤੇ ਕੀਤੀ ਫਾਇਰਿੰਗ
- bhagattanya93
- Aug 28
- 2 min read
28/08/2025

ਸਬ ਡਵੀਜ਼ਨ ਬਲਾਚੌਰ ਵਿੱਚ ਪੁਲਿਸ ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਕੁੱਲਪੁਰ ਵਸਨੀਕ ਹਰਦੀਪ ਸਿੰਘ ਨੂੰ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦੇਣ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਪੋਜੇਵਾਲ ਵਿੱਚ ਦਰਜ ਹੋਏ ਮੁਕੱਦਮੇ ਵਿੱਚ ਨਾਮਜਦ ਕਥਿਤ ਦੋਸ਼ੀ ਕਰਨ ਗੰਗੜ ਨਿਵਾਸੀ ਰੋਡ ਮਜਾਰਾ ਵਲੋਂ ਅਸਲਾ ਰਿਕਵਰ ਕਰਾਉਣ ਵੇਲੇ ਪੁਲਿਸ ਉਪਰ ਫਾਇਰਿੰਗ ਕਰਨ ਅਤੇ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਿਸ ਮੁਖੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਨਵਾਂਸ਼ਹਿਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਤੀ 2 ਜੁਲਾਈ ਨੂੰ ਥਾਣਾ ਪੋਜੇਵਾਲ ਵਿਚ ਪੈਂਦੇ ਪਿੰਡ ਕੁੱਲਪੁਰ ਦੇ ਵਸਨੀਕ ਹਰਦੀਪ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਹਦੇ ਵਿੱਚ ਕਾਂਊਂਂਟਰ ਇੰਟੈਲੀਜੈਂਸ ਦੇ ਨਵਾਂਸ਼ਹਿਰ ਪੁਲਿਸ ਦੀਆਂ ਜੁਆਇਨ ਟੀਮਾਂ ਵੱਲੋਂ ਹਰ ਐਂਗਲ ਉੱਪਰ ਬੜੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਹੜਤਾਲ ਦੌਰਾਨ ਇਸ ਕਤਲ ਕਾਂਡ ਵਿੱਚ ਸ਼ਾਮਿਲ ਕਥਿਤ ਦੋਸ਼ੀਆਂ ਵਿੱਚੋਂ ਦੋਸ਼ੀ ਕਰਨ ਗੰਗੜ ਨੂੰ ਗ੍ਰਿਫਤਾਰ ਕਰਨ ਉਪਰੰਤ ਹੋਰ ਜਾਣਕਾਰੀ ਲਈ ਰਿਮਾਂਡ ਦੇ ਉੱਤੇ ਲਿਆ ਗਿਆ ਸੀ l
ਉਨ੍ਹਾਂ ਦੇ ਕਹਿਣ ਅਨੁਸਾਰ ਦੌਰਾਨੇ ਪੜਤਾਲ ਦੋਸ਼ੀ ਨੇ ਵਾਰਦਾਤ ਵਿੱਚ ਇਸਤੇਮਾਲ ਕੀਤੇ ਗਏ ਹਥਿਆਰ ਨੂੰ ਛਪਾਉਣ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਜਿਉਂ ਹੀ ਮੁਕਦਮੇ ਨਾਲ ਸੰਬੰਧਿਤ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਜੰਗਲ ਵਿੱਚ ਪੁੱਜੀ ਤਾਂ ਅਸਲੇ ਦੀ ਨਿਸ਼ਾਨਦੇਹੀ ਮੌਕੇ ਦੋਸ਼ੀ ਵੱਲੋਂ ਅਸਲਾ ਚੁੱਕਦੇ ਸਾਰ ਹੀ ਪੁਲਿਸ ਤੇ ਫਾਰ ਕੀਤਾ ਜਿਹਨਾਂ ਚੋਂ ਇੱਕ ਫਾਇਰ ਪੁਲਿਸ ਦੀ ਸਰਕਾਰੀ ਗੱਡੀ ਉੱਪਰ ਲੱਗਾ ਤੇ ਜਵਾਬੀ ਕਾਰਵਾਈ ਵਿੱਚ ਕੀਤਾ ਗਿਆ ਫਾਇਰ ਕਥਿਤ ਦੋਸ਼ੀ ਦੀ ਸੱਜੀ ਲੱਤ ਚ ਲੱਗਾ ਜੇ ਉਹ ਜਖਮੀ ਹੋ ਕੇ ਘਟਨਾ ਸਥਾਨ ਤੇ ਇਹ ਡਿੱਗ ਪਿਆ l ਜਿਸ ਨੂੰ ਪੁਲਿਸ ਵੱਲੋਂ ਮੁੜ ਕਾਬੂ ਕਰਕੇ ਇਲਾਜ ਲਈ ਮੁਢਲਾ ਸਿਹਤ ਕੇਂਦਰ ਬਲਾਚੌਰ ਚ ਦਾਖਿਲ ਕਰਾਇਆ ਗਿਆ।
ਉਨ੍ਹਾਂ ਦੱਸਿਆ ਕਿ ਜਿਹੜਾ ਦੋਸ਼ੀ ਜਖਮੀ ਹੋਇਆ ਹੈ ਉਸ ਉੱਤੇ ਪਹਿਲਾਂ ਵੀ ਇਰਾਦਾ ਕਤਲ ਦੇ ਤਿੰਨ ਪਰਚੇ ਦਰਜ ਹਨ। ਇਸ ਤੋਂ ਇਲਾਵਾ ਇੱਕ ਹੋਰ ਜੈਕੀ ਨਾਂਅ ਦਾ ਦੋਸ਼ੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਦੱਸਣ ਅਨੁਸਾਰ ਦੋਸ਼ੀ ਕਰਨ ਗੰਗੜ ਪਾਸੋਂ 32 ਬੋਰ ਪਿਸਤੌਲ ਰਿਕਵਰ ਕੀਤਾ ਗਿਆ ਹੈ।
ਇਸ ਮੌਕੇ ਐਸਪੀ (ਡੀ ) ਜਾਂਚ ਸਰਬਜੀਤ ਸਿੰਘ ਬਾਹੀਆ ਨਵਾਂਸ਼ਹਿਰ, ਡੀਐਸਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ, ਇੰਸਪੈਕਟਰ ਸੀਆਈਏ ਜਰਨੈਲ ਸਿੰਘ, ਇੰਸਪੈਕਟਰ ਰਾਜਪਰਮਿੰਦਰ ਕੌਰ ਥਾਣਾ ਪੋਜੇਵਾਲ, ਇੰਸਪੈਕਟਰ ਰਕੇਸ਼ਵਿੰਦਰ ਸਿੰਘ ਐਸਐਚਓ ਥਾਣਾ ਸਦਰ ਬਲਾਚੌਰ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਹਾਜ਼ਰ ਸੀ।।





Comments