google-site-verification=ILda1dC6H-W6AIvmbNGGfu4HX55pqigU6f5bwsHOTeM
top of page

ਅਸਮਾਨੀ ਬਿਜਲੀ ਡਿੱਗਣ ਨਾਲ 21 ਸਾਲਾਂ ਨੌਜਵਾਨ ਦੀ ਮੌਤ

  • Mar 2, 2024
  • 1 min read

02, ਕਪੂਰਥਲਾ 2024

ਪਿੰਡ ਸਿੱਧਵਾਂ ਦੋਨਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਿੰਡ ਦੇ ਖੇਤਾਂ ਵਿਚ ਕੰਮ ਕਰਦੇ ਇਕ ਕਿਸਾਨ ਨੌਜਵਾਨ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਪਿੰਡ ਸਿੱਧਵਾਂ ਦਾ ਰਹਿਣ ਵਾਲਾ 21 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਪੁੱਤਰ ਜਸਵੀਰ ਸਿੰਘ ਸਿੱਧੂ ਸ਼ੁੱਕਰਵਾਰ ਸ਼ਾਮ ਨੂੰ ਮੌਸਮ ਖ਼ਰਾਬ ਹੋਣ ਦੇ ਕਾਰਨ ਪੈ ਰਹੀ ਕਿਣਮਿਣ ਅਤੇ ਗਰਜ਼ ਰਹੇ ਬੱਦਲਾਂ ਦੇ ਚੱਲਦੇ ਆਪਣੇ ਖੇਤਾਂ ਵਿਚ ਲੱਗੀਆਂ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਦੇ ਨਾਲ ਢੱਕ ਰਿਹਾ ਸੀ ਤਾਂ ਅਚਾਨਕ ਉਸ ਦੇ ਉੱਪਰ ਅਸਮਾਨੀ ਬਿਜਲੀ ਡਿੱਗ ਪਈ ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ’ਤੇ ਬਿਜਲੀ ਡਿੱਗੀ ਅਤੇ ਉਸ ਸਮੇਂ ਅੱਗ ਦੀਆਂ ਲਪਟਾਂ ਦੇਖਣ ਨੂੰ ਮਿਲੀਆਂ ਅਤੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ’ਤੇ ਪਾਣੀ ਪਾਇਆ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ ਉੱਪਰ ਕੰਨ ਅਤੇ ਪੈਰ ਤੇ ਨਿਸ਼ਾਨ ਪਏ ਸਨ ਜਿੰਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਿਜਲੀ ਸਿਰ ਵਾਲੇ ਹਿੱਸੇ ਤੋਂ ਪੈ ਕੇ ਪੈਰਾਂ ਵਾਲੇ ਪਾਸੇ ਦੀ ਨਿਕਲ ਗਈ।

Comments


Logo-LudhianaPlusColorChange_edited.png
bottom of page