ਆਪਣੀ ਮਾਲਕਣ ਨੂੰ ਹੀ 20 ਮਿੰਟ ਤੱਕ ਨੋਚਦਾ ਰਿਹਾ ਪਿਟਬੁੱਲ, 8-9 ਸਾਲਾ ਪੁੱਤਰ ਨੇ ਬੜੀ ਮੁਸ਼ਕਲ ਨਾਲ ਮਾਂ ਨੂੰ ਕੁੱਤੇ ਤੋਂ ਛੁਡਵਾਇਆ
- bhagattanya93
- Mar 24
- 2 min read
24/03/2025

66 ਫੁੱਟੀ ਰੋਡ ’ਤੇ ਫੋਲੜੀਵਾਲ ਦੇ ਨਾਲ ਲੱਗਦੀ ਗ੍ਰੀਨ ਵੈਲੀ ਕਾਲੋਨੀ ’ਚ ਪਿਟਬੁੱਲ ਕੁੱਤੇ ਨੇ ਆਪਣੀ ਮਾਲਕਣ ਨੂੰ ਹੀ ਬੁਰੀ ਤਰ੍ਹਾਂ ਨੋਚ ਖਾਧਾ। ਕੁੱਤੇ ਨੇ ਲਗਪਗ 35 ਸਾਲਾ ਔਰਤ ਨੂੰ ਹੱਥਾਂ, ਪੈਰਾਂ ਤੇ ਸਰੀਰ ਦੇ ਕਈ ਹੋਰ ਅੰਗਾਂ ’ਤੇ ਚੱਕ ਮਾਰੇ। ਕੁੱਤਾ ਇੰਨਾ ਖੂੰਖਾਰ ਹੋ ਗਿਆ ਸੀ ਕਿ ਉਹ ਔਰਤ ਨੂੰ ਲਗਪਗ 20 ਮਿੰਟ ਤੱਕ ਨੋਚਦਾ ਰਹਾ ਅਤੇ ਉਸ ਨੂੰ ਬਚਾਉਣਾ ਮੁਸ਼ਕਲ ਹੋ ਗਿਆ ਸੀ। ਇਸੇ ਦੌਰਾਨ ਔਰਤ ਦੇ 8-9 ਸਾਲਾ ਪੁੱਤਰ ਨੇ ਹਿੰਮਤ ਦਿਖਾਈ ਤੇ ਕੁੱਤੇ ਦੇ ਮੂੰਹ ’ਚ ਰੱਸੀ ਪਾ ਕੇ ਉਸ ਨੂੰ ਦੂਰ ਖਿੱਚਿਆ।
ਜਾਣਕਾਰੀ ਅਨੁਸਾਰ ਜਦੋਂ ਕੁੱਤੇ ਦੀ ਮਾਲਕਣ ਕੰਵਲਜੀਤ ਕੌਰ ਨੇ ਕੁੱਤੇ ਨੂੰ ਘਰ ਦੇ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਉਸ ’ਤੇ ਹੀ ਹਮਲਾ ਕਰ ਦਿੱਤਾ। ਕੁੱਤਾ ਲਗਪਗ ਅੱਧਾ ਘੰਟਾ ਤੱਕ ਬੇਕਾਬੂ ਰਿਹਾ ਅਤੇ ਔਰਤ ਦੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਵੱਢ ਦਿੱਤਾ। ਇਸੇ ਦੌਰਾਨ ਮੁਹੱਲੇ ਦੇ ਲੋਕਾਂ ਨੇ ਕੌਂਸਲਰ ਮਿੰਟੂ ਜੁਨੇਜਾ ਨੂੰ ਫੋਨ ਕਰ ਕੇ ਬੁਲਾਇਆ ਜਿਸ ਤੋਂ ਬਾਅਦ ਪੁਲਿਸ ਚੌਕੀ ਤੋਂ ਇਕ ਟੀਮ ਮੌਕੇ ’ਤੇ ਪੁੱਜੀ। ਪੁਲਿਸ ਨੇ ਕਾਲੋਨੀ ’ਚ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਜਾਣਕਾਰੀ ਹਾਸਲ ਕੀਤੀ ਕਿ ਪਿਟਬੁੱਲ ਪਹਿਲਾਂ ਵੀ ਕਦੋਂ-ਕਦੋਂ ਲੋਕਾਂ ’ਤੇ ਹਮਲਾ ਕਰ ਚੁੱਕਾ ਹੈ।
ਓਧਰ ਜ਼ਖਮੀ ਔਰਤ ਨੂੰ ਪਹਿਲਾਂ ਐੱਸਜੀਐੱਲ ਹਸਪਤਾਲ ਲੈ ਕੇ ਗਏ ਅਤੇ ਫਿਰ ਪਿਮਸ ’ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਸਵੇਰ ਤੱਕ ਔਰਤ ਨੂੰ ਪਿਮਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਪਰਿਵਾਰਕ ਮੈਂਬਰ ਉਸ ਨੂੰ ਪਿੰਡ ਲੈ ਗਏ ਹਨ। ਪੁਲਿਸ ਤੱਕ ਸ਼ਿਕਾਇਤ ਪਹੁੰਚਣ ਕਾਰਨ ਕੁੱਤੇ ਨੂੰ ਰਾਤ ਨੂੰ ਹੀ ਗਾਇਬ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਹੀ ਪਿਟਬੁੱਲ ਕੁੱਤਾ ਪਹਿਲਾਂ ਵੀ ਕਈ ਵਾਰ ਲੋਕਾਂ ’ਤੇ ਹਮਲੇ ਕਰ ਚੁੱਕਾ ਹੈ। ਕਾਲੋਨੀ ਦੇ ਲੋਕਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ਖੂੰਖਾਰ ਹੋਏ ਪਿਟਬੁੱਲ ਨੇ ਲਗਪਗ ਅੱਧਾ ਘੰਟੇ ਤੱਕ ਕਾਲੋਨੀ ’ਚ ਹੁੜਦੁੰਗ ਮਚਾਇਆ। ਜਿਸ ਔਰਤ ਨੇ ਪਿਟਬੁੱਲ ਨੂੰ ਪਾਲਿਆ, ਉਸ ’ਤੇ ਹਮਲਾ ਕਰਨ ਤੋਂ ਪਹਿਲਾਂ ਇਸੇ ਕੁੱਤੇ ਨੇ ਇਸੇ ਔਰਤ ਦੇ ਸਾਹਮਣੇ ਵਾਲੇ ਘਰ ’ਚ ਰਹਿਦੀ ਇਕ ਬੱਚੀ ’ਤੇ ਹਮਲਾ ਕਰ ਦਿੱਤਾ ਸੀ ਪਰ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਬਚਾਅ ਲਿਆ ਸੀ।





Comments