ਆਪ ਦੇ ਨੌਜਵਾਨ ਲੀਡਰ ਐਮਪੀ ਸਿੰਘ ਜਵੱਦੀ ਦੇ ਘਰ ਪਹੁੰਚੇ ਕੇਜਰੀਵਾਲ, ਯੂਥ ਵਿੰਗ ਦਾ ਪ੍ਰਧਾਨ ਬਣਾ ਕੇ ਕੀਤੀ ਹੌਸਲਾ ਅਫਜ਼ਾਈ
- Ludhiana Plus
- Apr 4
- 1 min read
ਲੁਧਿਆਣਾ, 4 ਅਪ੍ਰੈਲ, 2025

ਬੀਤੇ ਦਿਨ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਥੇ ਜਵੱਦੀ ਵਿਖੇ ਪਾਰਟੀ ਦੇ ਸਿਰਕਡ ਲੀਡਰ ਐਮਪੀ ਸਿੰਘ ਜਵਦੀ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਇਸ ਯੂਥ ਲੀਡਰ ਦੀ ਪਿੱਠ ਥਪਥਪਾਈ। ਐਮਪੀ ਸਿੰਘ ਜਵੱਦੀ ਨੂੰ ਪਾਰਟੀ ਦੀ ਯੂਥ ਇਕਾਈ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਜਵੱਦੀ ਦੇ ਘਰ ਵਿਖੇ ਆਮ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਪਾਰਟੀ ਵਿੱਚ ਇਹੋ ਜਿਹੇ ਪਾਰਟੀ ਲੀਡਰਾਂ ਦੀ ਲੋੜ ਹੈ।ਜਿਹੜੇ ਮਿਹਨਤੀ ਅਤੇ ਇਮਾਨਦਾਰ ਹਨ ਅਤੇ ਜਿਹੜੇ ਪਾਰਟੀ ਦਾ ਨਾਂ ਹਰ ਸਮੇਂ ਉੱਚਾ ਚੱਕਦੇ ਹਨ। ਕੇਜਰੀਵਾਲ ਨੇ ਜੀਵੱਦੀ ਦੀ ਪਿੱਠ ਥਪਾਈ ਅਤੇ ਕਿਹਾ ਕਿ ਅਜਿਹੇ ਨੌਜਵਾਨਾਂ ਦੀ ਹੌਸਲਾ ਅਫਜਾਈ ਦੀ ਜਰੂਰਤ ਹੈ। ਚੇਤੇ ਰਹੇ ਕਿ ਐਮਪੀ ਸਿੰਘ ਜਵਦੀ ਨੇ ਇਥੋਂ ਪਾਰਟੀ ਟਿਕਟ ਤੇ ਕੌਂਸਲਰ ਦੀ ਚੋਣ ਲੜੀ ਸੀ। ਐਮਪੀ ਸਿੰਘ ਜਵੱਦੀ ਸਤਵਿੰਦਰ ਜਵੱਦੀ ਦੇ ਬੇਟੇ ਹਨ ਅਤੇ ਆਮ ਆਦਮੀ ਪਾਰਟੀ ਲਈ ਮਿਹਨਤ ਕਰਦੇ ਹੋਏ ਦਿਨ ਰਾਤ ਕੰਮ ਕਰਦੇ ਹਨ। ਐਮਪੀ ਸਿੰਘ ਜਵੱਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਹੋਰ ਵੀ ਉੱਚਾ ਚੱਕਣ ਲਈ ਮਿਹਨਤ ਨਾਲ ਕੰਮ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਵਾਸੀ ਪਾਰਟੀ ਦੇ ਕੰਮ ਕਾਜ ਤੋਂ ਪੂਰੀ ਤਰਹਾਂ ਖੁਸ਼ ਹਨ ਅਤੇ ਪਾਰਟੀ ਹੁਣ ਹੋਰ ਵੀ ਰਾਹਤਾਂ ਦੇਣ ਲਈ ਅੱਗੇ ਵਧੀ ਹੈ।





Comments