ਆਮ ਆਦਮੀ ਪਾਰਟੀ ਦੇ ਅਹਿਮ ਲੀਡਰਾਂ ਵੱਲੋਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਦੀ ਨਿਯੁਕਤੀਆਂ ਦਾ ਜ਼ੋਰਦਾਰ ਸਵਾਗਤ
- Ludhiana Plus
- Jan 20
- 1 min read
ਲੁਧਿਆਣਾ, 20 ਜਨਵਰੀ

ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਮਹਿਲਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਨਿਯੁਕਤੀ ਦਾ ਪਾਰਟੀ ਵਿੱਚ ਹਰ ਪਾਸਿਓਂ ਜੋਰਦਾਰ ਸਵਾਗਤ ਕੀਤਾ ਗਿਆ ਹੈ। ਲੁਧਿਆਣਾ ਵਿੱਚ ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਦਾ ਵੀ ਸਵਾਗਤ ਕੀਤਾ ਗਿਆ ਹੈ। ਪਾਰਟੀ ਦੇ ਅਹਿਮ ਲੀਡਰਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਤਿੰਨੋ ਪਾਰਟੀ ਲੀਡਰ ਨਗਰ ਨਿਗਮ ਵਿੱਚ ਉੱਚ ਅਹੁਦਿਆਂ ਤੇ ਬੈਠ ਕੇ ਲੁਧਿਆਣਾ ਸ਼ਹਿਰ ਦੇ ਵਿਕਾਸ ਅਤੇ ਆਮ ਜਨਤਾ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਅਹਿਮ ਯੋਗਦਾਨ ਅਦਾ ਕਰਨਗੇ। ਜਿਨਾਂ ਪਾਰਟੀ ਲੀਡਰਾਂ ਨੇ ਇਹਨਾਂ ਨਿਯੁਕਤੀਆਂ ਦਾ ਸਵਾਗਤ ਕੀਤਾ ਹੈ, ਉਹਨਾਂ ਵਿੱਚ ਪਾਰਟੀ ਲੀਡਰ - ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈਡ ਪੰਜਾਬ, ਸੁਰੇਸ਼ ਗੋਇਲ ਚੇਅਰਮੈਨ ਕੋਆਪਰੇਟਿਵ ਬੈਂਕ ਪੰਜਾਬ, ਸਰਨ ਪਾਲ ਸਿੰਘ ਮੱਕੜ ਜ਼ਿਲਾ ਪ੍ਰਧਾਨ ਅਤੇ ਵਾਈਸ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਲੁਧਿਆਣਾ, ਡਾਕਟਰ ਦੀਪਕ ਬਾਂਸਲ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ, ਪਰਮਵੀਰ ਸਿੰਘ ਪ੍ਰਿੰਸ ਐਡਵੋਕੇਟ ਵਾਈਸ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਅਤੇ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਯੂਥ ਵਿੰਗ ਕੁਆਰਡੀਨੇਟਰ ਵਿਧਾਨ ਸਭਾ ਹਲਕਾ ਵੈਸਟ ਲੁਧਿਆਣਾ ਸ਼ਾਮਿਲ ਹਨ। ਇਹਨਾਂ ਅਹਿਮ ਲੀਡਰਾਂ ਨੇ ਆਪਣੇ ਇੱਕ ਬਿਆਨ ਵਿੱਚ ਇਹਨਾਂ ਉਹਦੇਦਾਰਾਂ- ਮੇਅਰ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਲਈ ਨਿਯੁਕਤੀਆਂ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਲੁਧਿਆਣਾ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਇਹਨਾਂ ਅਹੁਦੇਦਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਲੁਧਿਆਣੇ ਦੇ ਵਿਕਾਸ ਲਈ ਵੱਧ ਚੜ ਕੇ ਅਤੇ ਮਿਲ ਜੁਲ ਕੇ ਕੰਮ ਕੀਤਾ ਜਾਵੇ।





Comments