ਇੱਟਾਂ 'ਤੇ ਥਾਰ ਖੜ੍ਹੀ ਕਰ ਕੇ ਟਾਇਰ ਕੀਤੇ ਚੋਰੀ, ਲੁਧਿਆਣਾ 'ਚ ਸ਼ਾਤਰ ਚੋਰਾਂ ਨੇ ਸ਼ਹਿਰ ਦੇ ਪਾਸ਼ ਇਲਾਕੇ 'ਚ ਦਿੱਤਾ ਵਾਰਦਾਤ ਨੂੰ ਅੰਜਾਮ
- Nov 25, 2024
- 1 min read
Updated: Nov 27, 2024
25/11/2024

ਬੇਖੌਫ ਚੋਰਾਂ ਨੇ ਬਾੜੇਵਾਲ ਰੋਡ 'ਤੇ ਪੈਂਦੇ ਨਿਊ ਰਾਜੋਰੀ ਗਾਰਡਨ ਦੇ ਇੱਕ ਘਰ ਦੇ ਬਾਹਰ ਖੜ੍ਹੀ ਥਾਰ ਕਾਰ ਨੂੰ ਇੱਟਾਂ ਉੱਪਰ ਖੜ੍ਹਾ ਕਰਕੇ ਰਿੰਮਾ ਸਮੇਤ ਕਾਰ ਦੇ ਚਾਰ ਟਾਇਰ ਚੋਰੀ ਕਰ ਲਏ । ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਰਾਜੋਰੀ ਗਾਰਡਨ ਦੀ ਰਹਿਣ ਵਾਲੀ ਮੁਟਿਆਰ ਹਰਪ੍ਰੀਤ ਕੌਰ ਬਾਜਵਾ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਏਐਸਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਸ਼ਾਮ ਵੇਲੇ ਆਪਣੀ ਥਾਰ ਗੱਡੀ ਘਰ ਦੇ ਬਿਲਕੁਲ ਬਾਹਰ ਖੜੀ ਕੀਤੀ ਸੀ । ਅਗਲੇ ਦਿਨ ਸਵੇਰੇ ਲੜਕੀ ਜਦ ਘਰ 'ਚੋਂ ਬਾਹਰ ਆਈ ਤਾਂ ਉਸਨੇ ਦੇਖਿਆ ਕਿ ਉਸਦੀ ਗੱਡੀ ਇੱਟਾਂ ਉੱਪਰ ਖੜੀ ਸੀ ਅਤੇ ਤਿੰਨ ਟਾਇਰ ਅਤੇ ਇੱਕ ਸਟਿੱਪਣੀ ਗਾਇਬ ਸੀ । ਦੇਰ ਰਾਤ ਨੂੰ ਸ਼ਾਤਰ ਚੋਰ ਇਲਾਕੇ ਵਿੱਚ ਦਾਖਲ ਹੋਏ ਅਤੇ ਗੱਡੀ ਇੱਟਾਂ 'ਤੇ ਖੜੀ ਕਰਨ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਗਏ । ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।







Comments