google-site-verification=ILda1dC6H-W6AIvmbNGGfu4HX55pqigU6f5bwsHOTeM
top of page

ਇੰਸਟਾਗ੍ਰਾਮ 'ਤੇ ਹੋਈ ਦੋਸਤੀ ਪਿਆਰ 'ਚ ਬਦਲੀ, ਵਿਆਹ ਵਾਲੇ ਦਿਨ ਟਾਈਮ 'ਤੇ ਨਾ ਪੁੱਜੀ ਲੜਕੀ

  • Dec 7, 2024
  • 2 min read

07/12/2024

ਇੰਸਟਾਗ੍ਰਾਮ 'ਤੇ ਹੋਈ ਦੋਸਤੀ ਪਿਆਰ ਚ ਬਦਲ ਗਈ ਦੋਹਾਂ ਨੇ ਲਾਵਾਂ ਲੈਣ ਦੀਆਂ ਕਸਮਾਂ ਵੀ ਖਾ ਲਈਆਂ, ਵਿਆਹ ਦੀ ਤਰੀਕ ਬੰਨ੍ਹੀ ਗਈ ਅਤੇ ਲੜਕਾ ਬਰਾਤ ਲੈ ਕੇ ਪਹੁੰਚ ਗਿਆ ਪਰ ਵਿਆਹ ਵਾਲੇ ਦਿਨ ਟਾਈਮ 'ਤੇ ਲੜਕੀ ਹੀ ਨਹੀਂ ਪਹੁੰਚੀ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੀਪਕ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਮਡਿਆਲਾ, ਤਹਿਸੀਲ ਨਕੋਦਰ ਜੋ ਕਿ ਦੁਬਈ 'ਚ ਮਜ਼ਦੂਰੀ ਦਾ ਕੰਮ ਕਰਦਾ ਹੈ, ਦੀ ਸੋਸ਼ਲ ਮੀਡੀਆ 'ਤੇ ਮੋਗਾ ਦੀ ਰਹਿਣ ਵਾਲੀ ਇਕ ਮਨਪ੍ਰੀਤ ਕੌਰ ਨਾਂ ਦੀ ਕੁੜੀ ਨਾਲ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਇਹ ਦੋਸਤੀ ਇੰਨੀ ਡੂੰਘੀ ਹੋ ਗਈ ਕਿ ਗੱਲ ਵਿਆਹ ਤਕ ਪਹੁੰਚ ਗਈ। ਇਸ ਦੌਰਾਨ ਨਾ ਤਾਂ ਉਹ ਇੱਕ-ਦੂਜੇ ਨੂੰ ਮਿਲੇ ਤੇ ਨਾ ਹੀ ਦੇਖਿਆ।

ਇਸ ਮਗਰੋਂ ਜਦੋਂ ਪੂਰੇ ਚਾਵਾਂ ਨਾਲ ਦੀਪਕ ਕੁਮਾਰ ਬਾਰਾਤ ਲੈ ਕੇ ਮਨਪ੍ਰੀਤ ਕੌਰ ਦੇ ਦੱਸੇ ਟਿਕਾਣੇ ਅਨੁਸਾਰ ਬਰਾਤ ਲੈ ਕੇ ਪਹੁੰਚਿਆ ਤਾਂ ਲੜਕੀ ਦਾ ਕੋਈ ਵੀ ਪਰਿਵਾਰ ਨਹੀਂ ਪਹੁੰਚਿਆ ਇਸ ਮਗਰੋਂ ਬਹੁਤ ਪੁੱਛ-ਪੜਤਾਲ ਕਰਨ ਮਗਰੋਂ ਜਦੋਂ ਉਨ੍ਹਾਂ ਨੂੰ ਰੋਜ਼ ਗਾਰਡਨ ਨਾਂ ਦਾ ਪੈਲੇਸ ਨਾ ਮਿਲਿਆ ਤਾਂ ਉਹ ਇਹ ਜਾਣ ਕੇ ਹੈਰਾਨ ਹੋ ਗਿਆ ਕਿ ਮੋਗਾ 'ਚ ਇਸ ਨਾਂ ਦਾ ਕੋਈ ਪੈਲੇਸ ਹੈ ਹੀ ਨਹੀਂ।ਜਦੋਂ ਉਸ ਨੇ ਕੁੜੀ ਮਨਪ੍ਰੀਤ ਨੂੰ ਫ਼ੋਨ ਕੀਤਾ ਤਾਂ ਉਸ ਨੇ ਸਿਰਫ਼ ਇੰਨਾ ਹੀ ਕਿਹਾ ਕਿ ਤੁਸੀਂ ਇੱਥੇ ਰੁਕੋ, ਅਸੀਂ ਤੁਹਾਨੂੰ ਲੈਣ ਆ ਰਹੇ ਹਾਂ। ਬਸ, ਇਸ ਤੋਂ ਬਾਅਦ ਉਨ੍ਹਾਂ ਦਾ ਫੋਨ ਬੰਦ ਹੋ ਗਿਆ। ਜਦੋਂ ਲਾੜਾ 100 ਦੇ ਕਰੀਬ ਬਰਾਤੀਆਂ ਨੂੰ ਲੈ ਕੇ ਭੁੱਖਾ-ਪਿਆਸਾ ਸਾਰੀ ਦਿਹਾੜੀ ਮੋਗਾ ਦੇ ਲੋਹਾਰਾ ਚੌਕ 'ਚ ਖੜ੍ਹਾ ਰਿਹਾ ਤੇ ਜਦੋਂ ਕੁੜੀ ਵਾਲਿਆਂ ਦੀ ਕੋਈ ਖ਼ਬਰ-ਸਾਰ ਨਾ ਆਈ ਤਾਂ ਆਖ਼ਿਰ ਉਨ੍ਹਾਂ ਥਾਣੇ 'ਚ ਰਿਪੋਰਟ ਦਰਜ ਕਰਵਾਈ।

ਇਸ ਸਬੰਧੀ ਜਦੋਂ ਲਾੜੇ ਦੀਪਕ ਤੇ ਉਸ ਦੇ ਪਿਤਾ ਪ੍ਰੇਮ ਚੰਦ ਨਾਲ ਥਾਣੇ ਵਿੱਚ ਗੱਲ ਕੀਤੀ ਤਾਂ ਲਾੜੇ ਦੀਪਕ ਨੇ ਦੱਸਿਆ ਕਿ ਉਹ ਤਹਿਸੀਲ ਨਕੋਦਰ ਦੇ ਪਿੰਡ ਮੜਿਆਲਾ ਮਹਿਤਪੁਰ ਦਾ ਵਸਨੀਕ ਹੈ ਤੇ ਦੁਬਈ ਦੀ ਇਕ ਕੰਪਨੀ 'ਚ ਕੰਮ ਕਰਦਾ ਹੈ। ਇਸ ਦੌਰਾਨ ਉਸ ਦੀ ਸੋਸ਼ਲ ਮੀਡੀਆ 'ਤੇ ਮਨਪ੍ਰੀਤ ਕੌਰ ਨਾਂ ਦੀ ਇਕ ਕੁੜੀ ਨਾਲ ਗੱਲਬਾਤ ਸ਼ੁਰੂ ਹੋ ਗਈ ਅਤੇ ਦੋਵਾਂ ਵਿਚਾਲੇ ਵਿਆਹ ਦੀ ਗੱਲ ਵੀ ਪੱਕੀ ਹੋ ਗਈ। ਲੜਕੀ ਨੇ ਉਸ ਕੋਲੋਂ ਵਿਆਹ ਵਾਲੇ ਦਿਨ ਖ਼ਰਚੇ ਲਈ 50 ਹਜ਼ਾਰ ਦੇ ਕਰੀਬ ਰੁਪਏ ਵੀ ਮੰਗੇ। ਉਸ ਨੇ ਕਿਹਾ ਕਿ ਦੋਵਾਂ ਦਾ ਵਿਆਹ ਪੱਕਾ ਹੋ ਗਿਆ ਤੇ ਉਹ ਬਰਾਤ ਲੈ ਕੇ ਕੁੜੀ ਨੂੰ ਵਿਆਹੁਣ ਲਈ ਮੋਗਾ ਪਹੁੰਚ ਗਿਆ। ਪੂਰਾ ਦਿਨ ਤੇ ਅੱਧੀ ਰਾਤ ਤੱਕ ਉਹ ਵਿਆਹ ਲਈ ਕੁੜੀ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਨਾ ਆਇਆ। ਇਸ ਮਗਰੋਂ ਅੱਕ ਕੇ ਉਹ ਆਪਣੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਏ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

Comments


Logo-LudhianaPlusColorChange_edited.png
bottom of page