‘ਇਜ਼ਰਾਇਲੀ ਹਮਲੇ 'ਚ 'ਜਬਾਲੀਆ ਕੈਂਪ 'ਚ ਸੱਤ ਬੰਧਕਾਂ ਦੀ ਮੌਤ’, ਹਮਾਸ ਦੇ ਅੱਤਵਾਦੀਆਂ ਦਾ ਦਾਅਵਾ
- Ludhiana Plus
- Nov 2, 2023
- 1 min read
2 ਨਵੰਬਰ

‘ਇਜ਼ਰਾਇਲੀ ਹਮਲੇ ਦੌਰਾਨ 'ਜਬਾਲੀਆ ਕੈਂਪ 'ਚ ਸੱਤ ਬੰਧਕਾਂ ਦੀ ਮੌਤ ਹੋ ਗਈ ,ਜਿਸ ਮਗਰੋਂ ਹਮਾਸ ਨੇ ਇਜ਼ਰਾਈਲ 'ਤੇ ਬੰਧਕਾਂ ਨੂੰ ਮਾਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਹਮਾਸ ਦੇ ਅਲ ਕਾਸਮ ਬ੍ਰਿਗੇਡ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਜਬਲੀਆ ਸ਼ਰਨਾਰਥੀ ਕੈਂਪ 'ਤੇ ਹਮਲਾ ਕੀਤਾ ਜਿਸ ਵਿਚ ਸੱਤ ਬੰਧਕਾਂ (ਨਾਗਰਿਕ) ਦੀ ਮੌਤ ਹੋ ਗਈ।

ਹਮਾਸ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਮਲੇ 'ਚ ਮਾਰੇ ਗਏ 7 ਲੋਕਾਂ 'ਚ ਤਿੰਨ ਵਿਦੇਸ਼ੀ ਸਨ। ਜਾਣਕਾਰੀ ਅਨੁਸਾਰ ਹਮਾਸ ਨੇ 239 ਲੋਕਾਂ ਨੂੰ ਬੰਧਕ ਬਣਾ ਲਿਆ ਸੀ ਜਿਨ੍ਹਾਂ 'ਚੋਂ ਹੁਣ ਤੱਕ ਚਾਰ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।






Comments