ਇਸ ਦਿਨ ਤੋਂ , ਇਸ ਰਾਸ਼ੀ 'ਤੇ ਸ਼ੁਰੂ ਹੋਵੇਗੀ ਸਾੜ੍ਹਸਤੀ, ਜਾਣੋ ਤਰੀਕ-ਸਮਾਂ ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
- Ludhiana Plus
- Mar 21
- 2 min read
21/03/2025

ਸ਼ਨੀ ਦੀ ਸਾੜ੍ਹਸਤੀ ਉਸ ਸਮੇਂ ਸ਼ੁਰੂ ਹੁੰਦੀ ਹੈ, ਜਦੋਂ ਸ਼ਨੀ ਗ੍ਰਹਿ ਕਿਸੇ ਵਿਅਕਤੀ ਦੀ ਚੰਦਰ ਰਾਸ਼ੀ ਤੋਂ ਪਹਿਲਾਂ ਉਸ ਦੇ ਉੱਪਰ ਜਾਂ ਉਸ ਤੋਂ ਬਾਅਦ ਵਾਲੇ ਭਾਵ 'ਚ ਗੋਚਰ ਕਰਦਾ ਹੈ। ਇਹ ਮਿਆਦ ਸਾਢੇ ਸੱਤ ਸਾਲ ਤਕ ਚਲਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦੇ ਪ੍ਰਭਾਵ ਨਾਲ ਵਿਅਕਤੀ ਨੂੰ ਜੀਵਨ ਵਿਚ ਵੱਡੀਆਂ ਚੁਣੌਤੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਨਿਆਂ ਦੇ ਦੇਵਤਾ ਕਰਮਾਂ ਦੇ ਆਧਾਰ 'ਤੇ ਸਜ਼ਾ ਦਿੰਦੇ ਹਨ। ਇਸ ਲਈ, ਭਾਵੇਂ ਤੁਹਾਡੇ ਉੱਤੇ ਸਾੜ੍ਹਸਤੀ (Shani Sadesati) ਚੱਲ ਰਹੀ ਹੋਵੇ, ਜੇਕਰ ਤੁਹਾਡੇ ਕਰਮ ਚੰਗੇ ਹਨ ਤਾਂ ਇਸ ਦੇ ਨਕਾਰਾਤਮਕ ਪ੍ਰਭਾਵ ਘੱਟ ਜਾਂਦੇ ਹਨ। ਆਓ ਇਸ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਨੂੰ ਜਾਣਦੇ ਹਾਂ, ਜੋ ਇਸ ਤਰ੍ਹਾਂ ਹਨ।
ਕਦੋਂ ਮੇਖ ਰਾਸ਼ੀ 'ਤੇ ਸ਼ੁਰੂ ਤੇ ਮਕਰ 'ਤੇ ਖਤਮ ਹੋਵੇਗੀ ਸਾੜ੍ਹਸਤੀ ? (Shani Sadesati Mesh Rashi)
ਜੋਤਿਸ਼ ਗਣਨਾ ਅਨੁਸਾਰ, ਸ਼ਨੀ 29 ਮਾਰਚ, 2025 ਰਾਤ 11 ਵਜੇ ਮੀਨ ਰਾਸ਼ੀ 'ਚ ਪ੍ਰਵੇਸ਼ ਕਰਨਗੇ ਤੇ ਇਸ ਦੇ ਨਾਲ ਹੀ ਮੇਖ ਰਾਸ਼ੀ ਵਾਲਿਆਂ 'ਤੇ ਸ਼ਨੀ ਦੀ ਸਾੜ੍ਹਸਤੀ ਦਾ ਪਹਿਲਾ ਪੜਾਅ ਸ਼ੁਰੂ ਹੋ ਜਾਵੇਗਾ। ਇਸੇ ਦਿਨ ਮਕਰ ਰਾਸ਼ੀ ਦੇ ਜਾਤਕਾਂ ਉੱਤੇ ਸ਼ਨੀ ਦੀ ਸਾੜ੍ਹਸਤੀ ਖਤਮ ਹੋਵੇਗੀ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ (Shani Sadesati Do's And Don'ts)
ਸ਼ਨੀ ਦੀ ਸਾੜ੍ਹਸਤੀ ਦੌਰਾਨ ਮੇਖ ਰਾਸ਼ੀ ਵਾਲਿਆਂ ਨੂੰ ਸਬਰ ਨਾਲ ਤੇ ਸਹਿਣਸ਼ੀਲਤਾ ਬਣਾਈ ਰੱਖਣੀ ਪਵੇਗੀ।
ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ ਤੇ ਨਿਯਮਿਤ ਤੌਰ 'ਤੇ ਯੋਗ ਕਰੋ।
ਵੱਧ ਖਰਚ ਕਰਨ ਤੋਂ ਬਚੋ, ਇਸ ਨਾਲ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ।
ਆਪਣੇ ਪਰਿਵਾਰ ਤੇ ਦੋਸਤਾਂ ਨਾਲ ਚੰਗੇ ਸੰਬੰਧ ਬਣਾਈ ਰੱਖੋ।
ਸ਼ਨੀਦੇਵ ਨੂੰ ਪ੍ਰਸੰਨ ਕਰਨ ਲਈ ਸ਼ਨੀਵਾਰ ਦੇ ਦਿਨ ਸ਼ਨੀ ਮੰਤਰਾਂ ਦਾ ਜਾਪ ਕਰੋ ਤੇ ਸ਼ਨੀ ਮੰਦਰ ਦਰਸ਼ਨ ਕਰਨ ਜਾਓ।
ਆਪਣੇ ਗੁੱਸੇ 'ਤੇ ਫੜ ਰੱਖੋ।
ਕਿਸੇ ਵੀ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚੋ।
ਸ਼ਨੀ ਦੀ ਸਾੜ੍ਹਸਤੀ ਦੇ ਉਪਾਅ (Shani Sadesati Upay For Mesh Rashi)
ਸ਼ਨੀਦੇਵ ਦੀ ਪੂਜਾ ਕਰੋ ਤੇ ਉਨ੍ਹਾਂ ਨੂੰ ਸੜ੍ਹੋਂ ਤੇ ਤਿਲਾਂ ਦਾ ਤੇਲ ਚੜ੍ਹਾਓ।
ਸ਼ਨੀ ਮੰਤਰਾਂ ਦਾ ਜਾਪ ਕਰੋ।
ਗਰੀਬਾਂ ਅਤੇ ਲੋੜਵੰਦਾਂ ਨੂੰ ਦਾਨ-ਦਕਸ਼ਿਣਾ ਦਿਓ।
ਸ਼ਨੀਵਾਰ ਦੇ ਦਿਨ ਪਿੱਪਲ ਦੇ ਦਰੱਖ਼ਤ ਦੀ ਪੂਜਾ ਕਰੋ ਤੇ ਉਸ ਦੇ ਹੇਠਾਂ ਦੀਪਕ ਜਲਾਓ।
ਸ਼ਨਿਚਰਵਾਰ ਦੇ ਦਿਨ ਹਨੂੰਮਾਨ ਚਾਲੀਸਾ ਦਾ ਪਾਠ ਜ਼ਰੂਰ ਕਰੋ।
ਇਸ ਤੋਂ ਇਲਾਵਾ ਕਿਸੇ ਨਾਲ ਗਲਤ ਵਤੀਰਾ ਕਰਨ ਤੋਂ ਬਚੋ।
DISCLAIMER : ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ ਵਿਸ਼ੇਸ਼ਤਾ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ। ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਸ਼ੀਆਂ/ਪੰਚਨਾਵਾਂ/ਉਪਦੇਸ਼ਾਂ/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ/ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਸਮਝਣ ਅਤੇ ਆਪਣੀ ਮਰਜ਼ੀ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।
Comments