ਇਸ ਇਲਾਕੇ 'ਚ ਮਿਲੀ ਨੌਜਵਾਨ ਦੀ ਲਾ+ਸ਼, ਕ+ਤ+ਲ ਕਰ ਕੇ ਸੁੰਨਸਾਨ ਜਗ੍ਹਾ ਸੁੱਟਣ ਦਾ ਖਦਸ਼ਾ
- bhagattanya93
- Jan 17, 2024
- 1 min read
17/01/2024
ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੀ ਹੱਦ 'ਚ ਪੈਂਦੇ ਲੈਦਰ ਕੰਪਲੈਕਸ 'ਚ ਬੁੱਧਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਠਾਕੁਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਲਾਸ਼ ਤਕਰੀਬਨ 18- 19 ਸਾਲ ਦੇ ਨੌਜਵਾਨ ਦੀ ਹੈ ਜਿਸ ਦੀ ਪਛਾਣ ਅੰਕੁਰ ਵਾਸੀ ਬਸਤੀ ਬਾਵਾ ਖੇਲ ਦੇ ਰੂਪ 'ਚ ਹੋਈ ਹੈ।
ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੰਗਲਵਾਰ ਸ਼ਾਮ 7 ਵਜੇ ਅੰਕੁਰ ਆਪਣੇ ਘਰੋਂ ਗਿਆ ਸੀ ਪਰ ਸਾਰੀ ਰਾਤ ਵਾਪਸ ਨਹੀਂ ਪਰਤਿਆ। ਬੁੱਧਵਾਰ ਸਵੇਰੇ ਉਨ੍ਹਾਂ ਨੂੰ ਜਦ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ। ਮ੍ਰਿਤਕ ਦੇ ਸਰੀਰ ਉਪਰ ਕਾਫੀ ਜਖ਼ਮਾਂ ਦੇ ਨਿਸ਼ਾਨ ਸਨ ਜਿਸ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਉਸਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
תגובות