ਇਸ ਦਿਨ ਤੋਂ ਬਦਲ ਜਾਵੇਗਾ ਮੌਸਮ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ
- bhagattanya93
- Feb 9, 2024
- 1 min read
09/02/2024
ਸੂਬੇ ’ਚ ਸ਼ੁੱਕਰਵਾਰ ਤੋਂ ਮੌਸਮ ਖ਼ੁਸ਼ਕ ਹੋ ਜਾਵੇਗਾ। ਮੌਸਮ ਇਕ ਹਫ਼ਤੇ ਤੱਕ ਇਸੇ ਤਰ੍ਹਾਂ ਰਹੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਧੁੱਪ ਦੇ ਨਾਲ-ਨਾਲ ਸੀਤ ਲਹਿਰ ਚੱਲੀ, ਜਿਸ ਨਾਲ ਧੁੱਪ ’ਚ ਵੀ ਠੰਢ ਮਹਿਸੂਸ ਹੁੰਦੀ ਰਹੀ। ਇਸ ਦਿਨ ਜ਼ਿਲ੍ਹਾ ਰੋਪੜ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਰਿਹਾ। ਉੱਥੇ ਹੀ ਨਵਾਂਸ਼ਹਿਰ ਦਾ ਘੱਟੋ-ਘੱਟ ਤਾਪਮਾਨ 4.8 ਡਿਗਰੀ, ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 4 ਡਿਗਰੀ, ਲੁਧਿਆਣਾ ਦਾ 5.2 ਸੈਲਸੀਅਸ ਰਿਕਾਰਡ ਕੀਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਫ਼ਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਵੱਧ 22.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 18.4, ਰੋਪੜ ਦਾ 19 ਤੇ ਗੁਰਦਾਸਪੁਰ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ 14 ਫਰਵਰੀ ਤੱਕ ਮੌਸਮ ਡਰਾਈ ਰਹਿਣ ਦੀ ਸੰਭਾਵਨਾ ਹੈ।






Comments