ਉੱਤਰ ਭਾਰਤ ’ਚ 3 ਦਿਨ ਆਫ਼ਤ ਬਣ ਕੇ ਵਰ੍ਹੇਗਾ ਮੀਂਹ, ਪੰਜਾਬ-ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਭਾਰੀ ਬਾਰਿਸ਼ ਦੇ ਆਸਾਰ
- bhagattanya93
- Jul 8
- 2 min read
08/07/2025

ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਆ ਰਹੀਆਂ ਹਵਾਵਾਂ ਕਾਰਨ ਅਗਲੇ ਤਿੰਨ ਦਿਨਾਂ ਤਕ ਉੱਤਰ ਪੱਛਮੀ ਤੇ ਮੱਧ ਭਾਰਤ 'ਚ ਬਾਰਿਸ਼ ਦਾ ਦੌਰ ਆਫ਼ਤ 'ਚ ਤਬਦੀਲ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਦੋ-ਤਿੰਨ ਦਿਨਾਂ ਤਕ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਦਿੱਲੀ-ਐੱਨਸੀਆਰ 'ਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਤੇ ਰਾਜਸਥਾਨ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਮੌਨਸੂਨ ਦੀ ਸਥਿਤੀ ਕਮਜ਼ੋਰ ਬਣੀ ਰਹੇਗੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ-ਤਿੰਨ ਦਿਨਾਂ ਬਾਅਦ ਜਦੋਂ ਮੌਨਸੂਨ ਦੀ ਸਥਿਤੀ ਉੱਤਰ ਵੱਲ ਅੱਗੇ ਵਧੇਗੀ ਤਾਂ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ 'ਚ ਬਾਰਿਸ਼ ’ਚ ਤੇਜ਼ੀ ਆ ਸਕਦੀ ਹੈ। ਫ਼ਿਲਹਾਲ ਬਿਹਾਰ ਨੂੰ ਬਾਰਿਸ਼ ਦਾ ਇੰਤਜ਼ਾਰ ਕਰਨਾ ਪਵੇਗਾ।

ਬੰਗਾਲ ਦੀ ਖਾੜੀ 'ਚ ਹਾਲੇ ਬਣੇ ਘੱਟ ਦਬਾਅ ਦੇ ਅੱਗੇ ਵਧਣ ਨਾਲ ਝਾਰਖੰਡ ਤੇ ਓਡੀਸ਼ਾ ਵਿਚ ਬਾਰਿਸ਼ ਜਾਰੀ ਹੈ ਪਰ ਮੰਗਲਵਾਰ ਤਕ ਇਸ ਵਿਚ ਕੁਝ ਕਮੀ ਹੋ ਸਕਦੀ ਹੈ। ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ ਅਤੇ ਗੁਜਰਾਤ ਵਿਚ ਤੇਜ਼ ਬਾਰਿਸ਼ ਦਾ ਨਵਾਂ ਖੇਤ ਬਣਿਆ ਹੈ। ਉੱਤਰ-ਪੂਰਬੀ ਰਾਜਾਂ ਤੇ ਪੱਛਮੀ ਸਮੁੰਦਰੀ ਕੰਢੇ ’ਤੇ ਵੀ ਤੇਜ਼ ਬਾਰਿਸ਼ ਜਾਰੀ ਰਹੇਗੀ। ਹਰਿਆਣਾ ਦੇ ਕੋਲ ਘੱਟ ਦਬਾਅ ਦਾ ਖੇਤਰ ਬਣਿਆ ਹੈ। ਪੰਜਾਬ ਤੋਂ ਵਿਦਰਭ ਤੱਕ ਟਰਫ ਲਾਈਨ ਗੁਜ਼ਰ ਰਹੀ ਹੈ, ਜਿਸ ਦੇ ਅਸਰ ਨਾਲ ਬਣੇ ਖੇਤਰ ਵਿਚ ਭਾਰੀ ਤੋਂ ਬਹੁਤ ਘੱਟ ਬਾਰਿਸ਼ ਹੋ ਸਕਦੀ ਹੈ। ਇਸ ਵਿਚ ਦਿੱਲੀ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਦੇ ਖੇਤਰ ਸ਼ਾਮਲ ਹਨ। ਤਿੰਨ ਦਿਨਾਂ ਤੱਕ ਹਰਿਆਣਾ ਦੇ ਨਾਲ ਐੱਨਸੀਆਰ ਵਿਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸਕਾਈਮੇਟ ਦਾ ਅਨੁਮਾਨ ਹੈ ਕਿ ਇਹ ਬਾਰਿਸ਼ ਸ਼ਾਮ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਹੋ ਸਕਦੀ ਹੈ। ਆਰਐੱਮਡੀ ਮੁਤਾਬਕ ਤਿੰਨ ਦਿਨਾਂ ਤੱਕ ਜੰਮੂ-ਕਸ਼ਮੀਰ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਹਿਮਾਚਲ ਦੇ ਕਈ ਜ਼ਿਲ੍ਹਿਆਂ ਨੂੰ ਹਾਲੇ ਬਾਰਿਸ਼ ਤੋਂ ਰਾਹਤ ਨਹੀਂ ਮਿਲੇਗੀ। ਉੱਤਰਾਖੰਡ ਵਿਚ ਦੋ-ਤਿੰਨ ਦਿਨਾਂ ਤੱਕ ਲਗਾਤਾਰ ਮੋਹਲੇਧਾਰ ਬਾਰਿਸ਼ ਰਹਿ ਸਕਦੀ ਹੈ। ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਅਗਲੇ 24 ਘੰਟੇ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਹੌਲੀ-ਹੌਲੀ ਇਹ ਸਥਿਤੀ ਉੱਤਰ ਵੱਲ ਵਧੇਗੀ। ਨੌਂ-ਦਸ ਜੁਲਾਈ ਤੱਕ ਗਵਾਲੀਅਰ ਡਿਵੀਜ਼ਨ ਵਿਚ ਭਾਰੀ ਬਾਰਿਸ਼ ਹੋਵੇਗੀ। ਛੱਤੀਸਗੜ੍ਹ ਵਿਚ ਵੀ ਮੰਗਲਵਾਰ ਨੂੰ ਕਾਫੀ ਬਾਰਿਸ਼ ਹੋ ਸਕਦੀ ਹੈ।

Comentários