ਕੇਜਰੀਵਾਲ ਤੇ ਮਾਨ ਅੱਜ ਕਰਨਗੇ ਰਾਮਲਲਾ ਦੇ ਦਰਸ਼ਨ, ਦੋਵੇਂ ਮੁੱਖ ਮੰਤਰੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਜਾਣਗੇ ਅਯੁੱਧਿਆ
- bhagattanya93
- Feb 12, 2024
- 1 min read
12/02/2024
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਅਯੁੱਧਿਆ ਜਾ ਕੇ ਰਾਮਲਲਾ ਦੇ ਦਰਸ਼ਨ ਕਰਨਗੇ। ‘ਆਪ’ ਦੇ ਕੌਮੀ ਕਨਵੀਨਰ ਨੂੰ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਕਿਹਾ ਸੀ ਕਿ ਉਹ ਬਾਅਦ ’ਚ ਆਪਣੇ ਮਾਪਿਆਂ, ਪਤਨੀ ਤੇ ਬੱਚਿਆਂ ਸਮੇਤ ਜਾਣਗੇ। ਹੁਣ ਦੋਵੇਂ ਮੁੱਖ ਮੰਤਰੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਅਯੁੱਧਿਆ ਜਾਣਗੇ।
Commentaires