ਕੱਤਕ ਦੇ ਨਰਾਤੇ ਅੱਜ ਤੋਂ ਸ਼ੁਰੂ, ਘਰ-ਘਰ ਹੋਵੇਗੀ ਕਲਸ਼ ਸਥਾਪਨਾ, ਆਰੰਭ ਹੋਵੇਗੀ ਸ਼ਕਤੀ ਸਾਧਨਾ
- bhagattanya93
- Sep 22
- 2 min read
22/09/2025

ਆਦਿਸ਼ਕਤੀ ਦੀ ਅਰਾਧਨਾ, ਉਪਾਸਨਾ, ਸਾਧਨਾ ਤੇ ਸ਼ਕਤੀ ਜਮ੍ਹਾਂ ਕਰਨ ਦਾ ਮਹਾਪਰਵ, ਰੁੱਤਾਂ ਦੇ ਸੰਧੀਕਾਲ ਵਿਚ ਪੈਣ ਵਾਲੇ ਸਰਦ-ਰੁੱਤ ਦੇ ਅੱਸੂ ਸ਼ੁਕਲ ਪ੍ਰਤੀਪਦਾ 22 ਸਤੰਬਰ ਤੋਂ ਆਰੰਭ ਹੋ ਰਹੇ ਹਨ। ਇਹ ਪ੍ਰਤੀਪਦਾ 22 ਸਤੰਬਰ ਤੋਂ ਆਰੰਭ ਹੋ ਕੇ ਇਕ ਅਕਤੂਬਰ ਤੱਕ ਜਾਰੀ ਰਹੇਗੀ। ਸੋਮਵਾਰ ਨੂੰ ਘਰ-ਘਰ ਵਿਚ ਕਲਸ਼ ਸਥਾਪਨਾ ਦੇ ਨਾਲ ਮਾਂ ਦੁਰਗਾ ਦਾ ਆਹਵਾਨ ਕੀਤਾ ਜਾਵੇਗਾ।
ਜੋਤਿਸ਼ੀ ਪੰਡਿਤ ਰਿਸ਼ੀ ਦਿਵੇਦੀ ਨੇ ਦੱਸਿਆ ਹੈ ਕਿ ਅੱਸੂ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ 22 ਸਤੰਬਰ ਨੂੰ ਕਲਸ਼ ਸਥਾਪਨਾ ਸਵਖਤੇ ਛੇ ਵਜੇ ਤੋਂ ਦੁਪਹਿਰ ਤੱਕ ਕਦੇ ਵੀ ਕੀਤੀ ਜਾ ਸਕੇਗੀ। ਇਸ ਵਾਰ ਅਭੀਜੀਤ ਮਹੂਰਤ ਦਿਨ ਵਿਚ 11 ਵਜ ਕੇ 33 ਮਿੰਟ ਤੋਂ 12 ਵਜ ਕੇ 23 ਮਿੰਟ ਤੱਕ ਹੈ। ਕਲਸ਼ ਸਥਾਪਨਾ ਲਈ ਅਮ੍ਰਿਤ ਮਹੂਰਤ ਸਵੇਰੇ ਛੇ ਵਜੇ ਤੋਂ 8 ਵਜੇ ਤੱਕ ਅਤੇ ਸਵੇਰੇ 8 ਵਜ ਕੇ ਤੀਹ ਮਿੰਟ ਤੋਂ ਸਾਢੇ 10 ਵਜੇ ਤੱਕ ਹੈ। ਇਸ ਵਾਰ ਮਾਤਾ ਦਾ ਆਗਮਨ ਹਾਥੀ ’ਤੇ ਹੋ ਰਿਹਾ ਹੈ, ਜਿਸ ਦਾ ਫਲ ਵੱਧ ਵਰਖਾ ਤੇ ਮਾਤਾ ਗਮਨ ਮਾਨਵ ਮੋਢੇ ’ਤੇ ਹੋ ਰਿਹਾ ਹੈ, ਜਿਸ ਦਾ ਫਲ ਅਤਿਅੰਤ ਲਾਭਕਾਰੀ ਤੇ ਸੁੱਖਦਾਈ ਹੁੰਦਾ ਹੈ। ਇਸ ਤਰ੍ਹਾਂ ਮਾਤਾ ਦਾ ਆਗਮਨ ਤੇ ਗਮਨ ਦੋਵੇਂ ਅਤਿ ਸ਼ੁੱਭਕਾਰੀ ਹੈ। ਇਸ ਦੇ ਨਾਲ ਹੀ ਆਸ਼ਵਿਨ ਸ਼ੁਕਲ ਪੱਖ ਵਿਚ ਚਤੁਰਥੀ ਮਿਤੀ ਦੇ ਵਾਧੇ ਨਾਲ ਇਹ ਪੱਖ 16 ਦਿਨਾਂ ਦਾ ਹੈ, ਜਿਸ ਨਾਲ ਇਹ ਪੱਖ ਵੀ ਸੁੱਖ-ਖ਼ੁਸ਼ਲਾਹੀ ਤੇ ਅਮਨ ਵਾਲਾ ਰਹੇਗਾ।
ਮਹਾਅਸ਼ਟਮੀ ਤੇ ਮਹਾਨੌਮੀ ਵਰਤ ਲਈ ਉਤਸ਼ਾਹ
ਨਰਾਤਿਆਂ ਵਿਚ ਆਸ਼ਵਿਨ ਸ਼ੁਕਲ ਚਤੁਰਥੀ ਦੀ ਤਰੀਕ ਵਿਚ ਵਾਧਾ ਹੋਇਆ ਹੈ। ਮਹਾਅਸ਼ਟਮੀ ਤੇ ਮਹਾਨੌਮੀ ਵਰਤ 30 ਸਤੰਬਰ ਨੂੰ ਰੱਖਿਆ ਜਾਵੇਗਾ। ਮਹਾਨੌਮੀ ਇਕ ਅਕਤੂਬਰ ਨੂੰ ਦਿਨ ਵਿਚ 2 ਵਜ ਕੇ 37 ਮਿੰਟ ’ਤੇ ਮੁਕੰਮਲ ਕਰ ਲੈਣਾ ਪਵੇਗਾ ਜਦਕਿ ਸੰਪੂਰਨ ਨਰਾਤੇ ਵਰਤ ਦਾ ਪਾਲਣ ਦੋ ਅਕਤੂਬਰ ਨੂੰ ਸਵੇਰੇ ਸੂਰਜ ਚੜ੍ਹਨ ਉਪਰੰਤ ਹੋਵੇਗਾ। ਇਕ ਅਕਤੂਬਰ ਨੂੰ 2 ਵਜ ਕੇ 37 ਮਿੰਟ ਤੱਕ ਹੈ। ਮਹਾਨਿਸ਼ਾ ਪੂਜਾ 29 ਤੇ 30 ਸਤੰਬਰ ਦੀ ਰਾਤ ਭਾਵ ਕਿ ਸਪਤਮੀ ਯੁਕਤ ਅਸ਼ਟਮੀ ਵਿਚ ਹੋਵੇਗਾ। ਸੰਧੀ ਪੂਜਨ 30 ਸਤੰਬਰ ਦੀ ਅੱਧੀ ਰਾਤ ਉਪਰੰਤ ਹੋਵੇਗਾ। ਮਹਾਅਸ਼ਟਮੀ ਵਰਤ ਦਾ ਪਾਰਣ ਇਕ ਅਕਤੂਬਰ ਨੂੰ 2:37 ’ਤੇ ਹੋਵੇਗਾ ਜਦਕਿ ਦਿਨ ਵੇਲੇ 2:37 ’ਤੇ ਪੂਰਨ ਕਰ ਲੈਣਾ ਪਵੇਗਾ। ਜਦਕਿ ਸੰਪੂਰਨ ਨਰਾਤੇ ਵਰਤ ਦਾ ਪਾਰਣ ਦੋ ਅਕਤੂਬਰ ਨੂੰ ਸਵੇਰੇ ਸੂਰਜ ਉਦੈ ਹੋਣ ਉਪਰੰਤ ਕੀਤਾ ਜਾਵੇਗਾ। ਇਕ ਅਕਤੂਬਰ ਨੂੰ ਦਿਨ ਵਿਚ 2:37 ਵਜੇ ਦਸ਼ਮੀ ਤਿਥੀ ਲੱਗ ਜਾਵੇਗੀ। ਅੱਸੂ ਸ਼ੁਕਲ ਦਸ਼ਮੀ ਤੇ ਸ਼੍ਰਵਣ ਨਛੱਤਰ ਦੇ ਸੰਯੋਗ ਨਾਲ ਵਿਜੇ ਦਸ਼ਮੀ ਪਰਵ ਤੇ ਦੋ ਅਕਤੂਬਰ ਨੂੰ ਮਨਾਇਆ ਜਾਵੇਗਾ। ਦੁਰਗਾ ਪ੍ਰਤਿਮਾ ਦਾ ਵਿਸਰਜਨ ਵੀ ਹੋਵੇਗਾ।
ਸ਼ਾਰਦੀਏ ਨਰਾਤੇ
22 ਸਤੰਬਰ : ਪ੍ਰਤੀਪਦਾ, ਸ਼ੈਲਪੁੱਤਰੀ ਦਰਸ਼ਨ।
23 ਸਤੰਬਰ : ਦਵਿਤੀ ਬ੍ਰਹਮਚਾਰਿਣੀ ਦਰਸ਼ਨ
24 ਸਤੰਬਰ : ਤ੍ਰਿਤੀਆ, ਚੰਦਰਘੰਟਾ ਦਰਸ਼ਨ।
25 ਸਤੰਬਰ : ਚਤੁਰਥੀ, ਕੁਸ਼ਮਾਂਡਾ ਦਰਸ਼ਨ
26 ਸਤੰਬਰ : ਚਤੁਰਥੀ
27 ਸਤੰਬਰ : ਪੰਚਮੀ, ਸਕੰਦਮਾਤਾ ਦਰਸ਼ਨ।
28 ਸਤੰਬਰ : ਮਹਾਸ਼ਸ਼ਠੀ, ਕਾਤਿਆਨੀ ਦਰਸ਼ਨ।
29 ਸਤੰਬਰ : ਮਹਾਸਪਤਮੀ ਕਾਲਾਰਾਤ੍ਰੀ ਦਰਸ਼ਨ।
30 ਸਤੰਬਰ : ਮਹਾਅਸ਼ਟਮੀ, ਮਹਾਗੌਰੀ ਦਰਸ਼ਨ ਤੇ ਸਿੱਧੀਦਾਤੀ ਦਰਸ਼ਨ।
1 ਅਕਤੂਬਰ : ਮਹਾਨੌਮੀ, ਦੁਪਹਿਰੇ 2:37 ਤੋਂ ਪਹਿਲਾਂ ਹੋਮ, ਬਲੀ ਆਦਿ
2 ਅਕਤੂਬਰ : ਸੰਪੂਰਨ ਨਰਾਤੇ ਵਰਤ ਪਾਰਣ, ਵਿਜੇਦਸ਼ਮੀ।





Comments