ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤੀ ਰਾਹਤ! ਪੜ੍ਹਾਈ ਦੇ ਨਾਲ ਹੁਣ ਹਫ਼ਤੇ ’ਚ ਕਰ ਸਕਣਗੇ 24 ਘੰਟੇ ਕੰਮ
- Nov 20, 2024
- 2 min read
20/11/2024

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਰਾਹਤ ਦਿੱਤੀ ਹੈ। ਕੈਨੇਡਾ ’ਚ ਪਹੁੰਚੇ ਭਾਰਤੀ ਵਿਦਿਆਰਥੀਆਂ ਨੂੰ ਹੁਣ ਹਫ਼ਤੇ ’ਚ 24 ਘੰਟੇ ਕੰਮ ਕਰਨ ਦੀ ਛੋਟ ਹੋਵੇਗੀ। ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਕੈਨੇਡਾ ਅਨੁਸਾਰ, ਕੈਨੇਡਾ ਕੈਂਪਸ ਦੇ ਬਿਨਾਂ ਪਰਮਿਟ ਹਰ ਹਫ਼ਤੇ 24 ਘੰਟੇ ਵਿਦਿਆਰਥੀ ਕੰਮ ਕਰ ਸਕਣਗੇ। ਹੁਣ ਤਕ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਵਰਕ ਪਰਮਿਟ ਦੇ ਵੀਹ ਘੰਟੇ ਕੰਮ ਕਰਨ ਦੀ ਆਗਿਆ ਸੀ। ਭਾਰਤੀ ਵਿਦਿਆਰਥੀਆਂ ’ਚ ਜ਼ਿਆਦਾਤਰ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ। ਪੌਣੇ ਦੋ ਲੱਖ ਦੇ ਕਰੀਬ ਪੰਜਾਬ ਦੇ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾਂਦੇ ਹਨ। ਵੱਖ-ਵੱਖ ਕੋਰਸਾਂ ’ਚ ਦਾਖ਼ਲਾ ਲਐ ਕੇ ਹਫ਼ਤੇ ’ਚ ਵੀਹ ਘੰਟੇ ਕੰਮ ਕਰਦੇਸਨ। ਕੰਮ ਦੇ ਘੰਟੇ ਵਧਾਉਣ ਨਾਲ ਵਿਦਿਆਰਥੀਆਂ ਦੀ ਆਮਦਨ ਵਧੇਗੀ ਅਤੇ ਪੜ੍ਹਾਈ ਦੇ ਨਾਲ-ਨਾਲ ਕੰਮ ਦਾ ਤਜ਼ਰਬਾ ਵੀ ਮਿਲੇਗਾ। ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਸਟੂਡੈਂਟ ਡਾਇਰੈਕਟ ਸਕੀਮ ਨੂੰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਵਿਦਿਆਰਥੀਆਂ ’ਚ ਰੋਸ ਪਾਇਆ ਜਾ ਰਿਹਾ ਸੀ। ਵਿਦਿਆਰਥੀ ਨੂੰ ਕੈਨੇਡਾ ਦੇ ਕਿਸੇ ਕਾਲਜ ਤੇ ਯੂਨੀਵਰਸਿਟੀ ’ਚ ਦਾਖ਼ਲਾ ਲੈ ਕੇ ਸਿਨ ਨੰਬਰ (ਸੋਸ਼ਲ ਇੰਸ਼ੋਰੈਂਸ ਨੰਬਰ) ਪ੍ਰਾਪਤ ਕਰਨਾ ਪਵੇਗਾ।
ਹਫ਼ਤੇ ’ਚ 24 ਘੰਟੇ ਕੰਮ ਕਰਨਗੇ ਭਾਰਤੀ ਵਿਦਿਆਰਥੀ
ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਜ਼ ਸਟੱਡੀਜ਼ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਤੇ ਸੁਖਵਿੰਦਰ ਨੰਦਾ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਹਫ਼ਤੇ ’ਚ 24 ਘੰਟੇ ਕੰਮ ਕਰਨ ਦੀ ਗੱਲ ਆਖੀ ਹੈ। ਇਸ ਫ਼ੈਸਲੇ ਨਾਲ ਪੰਜਾਬ ਤੋਂ ਆਏ ਵਿਦਿਆਰਥੀਆਂ ਨੂੰ ਵੱਧ ਲਾਭਹੋਵੇਗਾ। ਉਹ ਆਮਦਨ ਵਧਾਉਣ ਦੇ ਨਾਲ-ਨਾਲ ਕੰਮ ਦਾ ਤਜ਼ਰਬਾ ਵੀ ਹਾਸਲ ਕਰ ਸਕਣਗੇ। ਫਿਲਹਾਲ ਅਜੇ ਕੈਨੇਡਾ ’ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਫਾਈਲ ਪ੍ਰੋਸੈਸਿੰਗ ਘੱਟ ਹੋਈ ਹੈ। ਫਿਲਹਾਲ ਅਜੇ ਵਿਦਿਆਰਥੀ ਕੈਨੇਡਾ ਦੇ ਮਾਹੌਲ ਨੂੰ ਵੇਖ ਕੇ ਫਾਈਲ ਲਾਉਣ ਲਈ ਪਹੁੰਚ ਰਿਹਾ ਹੈ।
ਚਾਰ ਘੰਟੇ ਦੀਆਂ 6 ਤੇ ਅੱਠ ਘੰਟੇ ਦੀਆਂ 3 ਸ਼ਿਫਟਾਂ ਲਗਾ ਸਕਣਗੇ
ਕੈਨੇਡਾ ਸਟੱਡੀ ਵੀਜ਼ਾ ਮਾਹਰਾਂ ਦਾ ਕਹਿਣਾ ਹੈ ਕਿ ਹਫਤੇ ’ਚ 24 ਘੰਟੇ ਕੰਮ ਨਾਲ ਵਿਦਿਆਰਥੀ ਚਾਰ ਘੰਟੇ ਦੀਆਂ ਛੇ ਸ਼ਿਫਟਾਂ, ਅੱਠ ਘੰਟੇ ਦੀਆਂ ਤਿੰਨ ਸ਼ਿਫਟਾਂ ਲਗਾ ਸਕਣੇ। ਪਹਿਲਾਂ 20 ਘੰਟੇ ਹੋਣ ਕਾਰਨ ਕੰਮ ਦੇਣ ਵਾਲੇ ਵਿਅਕਤੀ ਲਈ ਐਡਜਸਟਮੈਂਟ ਕਰਨਾ ਮੁਸ਼ਕਲ ਹੋ ਰਿਹਾ ਸੀ। ਇਸ ਨਾਲ ਹਰ ਵਿਦਿਆਰਥੀ ਨੂੰ ਕੰਮ ਮਿਲ ਸਕੇਗਾ। ਕੰਮ ਦੇਣ ਵਾਲੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਛੇ ਤੇ ਅੱਠਘੰਟੇ ਦੀਆਂ ਸ਼ਿਫਟਾਂ ਨਾਲ ਆਮਦਨ ਵੀ ਵੱਧ ਹੋਵੇਗੀ ਅਤੇ ਕੰਮ ਦਾ ਤਜਰਬਾ ਵੀ ਮਿਲੇਗਾ।





Comments