ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਪੰਜਾਬੀ ਵਿਦਿਆਰਥਣ ਤੇ ਹਮਲਾ, ਹੈਰਾਨ ਕਰਨ ਵਾਲੇ ਦ੍ਰਿਸ਼ ਆਏ ਸਾਹਮਣੇ
- bhagattanya93
- Mar 25
- 1 min read
25/03/2025

ਕੈਨੇਡਾ ਵਿੱਚ ਵਾਇਰਲ ਹੋਈ ਵੀਡੀਓ ਬਾਰੇ ਜਾਣਕਾਰੀ ਅਨੁਸਾਰ ਇਹ ਅਲਬਰਟਾ ਸੂਬੇ ਕੈਲਗਰੀ ਨਾਲ ਸਬੰਧਤ ਹੈ ਜਿਸ ਵਿੱਚ ਇੱਕ ਪੰਜਾਬੀ ਵਿਦਿਆਰਥਣ ਤੇ ਗੋਰੇ ਵਿਅਕਤੀ ਵੱਲੋਂ ਰੇਲਵੇ ਸਟੇਸ਼ਨ ਤੇ ਹਮਲਾ ਕੀਤਾ ਗਿਆ। ਆਮ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਗੰਭੀਰ ਮੁਦਾ ਹੈ। ਅਫਸੋਸ ਦੀ ਗੱਲ ਹੈ ਕਿ ਦੇਸ ਵਿੱਚ ਇਮੀਗਰਾਂਟਸ ਪ੍ਰਤੀ ਨਫ਼ਰਤ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਹੈ, ਮੁਲਕ ਦੀਆਂ ਵੱਖ-ਵੱਖ ਸਮਸਿਆਵਾਂ ਲਈ ਇਮੀਗਰਾਂਟਸ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਰਿਹਾ ਹੈ। ਅੱਜ ਲੋੜ ਹੈ ਇਸ ਮੁਲਕ ਨੂੰ ਸਭਦੇ ਲਈ ਸੁਰੱਖਿਅਤ ਬਣਾਉਣ ਦੀ ਅਤੇ ਇਸ ਨਫ਼ਰਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ। ਪਤਾ ਲੱਗਾ ਹੈ ਕਿ ਦਸਮੇਸ ਦਰਬਾਰ ਗੁਰਦੁਆਰਾ ਸਾਹਿਬ ਕੈਲਗਰੀ ਵੱਲੋਂ ਇਸ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ।

ਕੱਲ੍ਹ ਕੈਲਗਰੀ ਦੇ ਰੇਲਵੇ ਸਟੇਸ਼ਨ ਤੇ ਵਾਪਰੀ ਘਟਨਾ ਦੇ ਸੰਬੰਧ ਵਿੱਚ ਕੈਲਗਰੀ ਪੁਲਿਸ ਵੱਲੋਂ ਬ੍ਰੇਡਨ ਜੋਸਫ਼ ਜੇਮਜ਼ (31) ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਉਸ ਉਪਰ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪੁਲਿਸ ਇਸ ਮਾਮਲੇ ਦੀ ਹੋਰ ਪਹਿਲੂਆਂ ਤੋਂ ਵੀ ਤਫਤੀਸ਼ ਕਰ ਰਹੀ ਹੈ।
Comments