ਕੰਪਨੀ ਦੇ IPO ਨੂੰ ਮਿਲਿਆ ਸ਼ਾਨਦਾਰ Response, ਸਬਸਕ੍ਰਿਪਸ਼ਨ ਖੁੱਲਣ ਦੇ ਕੁਝ ਘੰਟਿਆਂ ’ਚ ਹੀ Full ਹੋਇਆ ਆਫ਼ਰ
- bhagattanya93
- Dec 14, 2023
- 1 min read
14/12/2023
ਸਟੇਸ਼ਨਰੀ ਤੇ Art Product ਬਣਾਉਣ ਵਾਲੀ ਕੰਪਨੀ DOMS ਇੰਡਸਟਰੀਜ਼ ਦਾ ਆਈਪੀਓ ਅੱਜ ਬਾਜ਼ਾਰ ਵਿੱਚ ਸਬਸਕ੍ਰਿਪਸ਼ਨ ਲਈ ਖੋਲ੍ਹਿਆ ਗਿਆ ਤੇ ਕੁਝ ਘੰਟਿਆਂ ਦੇ ਅੰਦਰ ਸਬਸਕ੍ਰਾਈਬ ਹੋ ਗਿਆ।
ਨਿਵੇਸ਼ਕਾਂ ਨਾਲ ਮਿਲੀ ਜ਼ਬਰਦਸਤ ਪ੍ਰਤੀਕਿਰਿਆ
NSE 'ਤੇ 13:24 ਵਜੇ ਤੱਕ ਉਪਲਬਧ ਅੰਕੜਿਆਂ ਦੇ ਅਨੁਸਾਰ 1,200 ਕਰੋੜ ਰੁਪਏ ਦੇ IPO ਨੂੰ ਪੇਸ਼ਕਸ਼ 'ਤੇ 88,37,407 ਸ਼ੇਅਰਾਂ ਦੇ ਮੁਕਾਬਲੇ 2,76,23,106 ਸ਼ੇਅਰਾਂ ਲਈ ਬੋਲੀ ਪ੍ਰਾਪਤ ਹੋਈ ਜੋ ਕਿ 3.13 ਗੁਣਾ ਗਾਹਕੀ ਹੈ।
ਕਿਸਨੇ ਕਿੰਨੇ ਸਬਸਕ੍ਰਾਈਬ ਕੀਤੇ?
ਪ੍ਰਚੂਨ ਵਿਅਕਤੀਗਤ ਨਿਵੇਸ਼ਕਾਂ (RIIs) ਨੇ 11.74 ਵਾਰ, ਗੈਰ-ਸੰਸਥਾਗਤ ਨਿਵੇਸ਼ਕਾਂ ਨੇ 3.51 ਗੁਣਾ, ਯੋਗਤਾ ਪ੍ਰਾਪਤ ਸੰਸਥਾਗਤ ਖਰੀਦਦਾਰਾਂ (QIBs) ਨੇ 1 ਫ਼ੀਸਦੀ ਸਬਸਕ੍ਰਾਈਬ ਕੀਤਾ।
ਕੀ ਹੈ IPO ਆਫ਼ਰ?
ਕੰਪਨੀ ਦਾ ਆਈਪੀਓ 13 ਦਸੰਬਰ ਤੋਂ 15 ਦਸੰਬਰ ਤੱਕ ਖੁੱਲ੍ਹਾ ਹੈ। ਇਸ ਆਈਪੀਓ ਲਈ ਕੰਪਨੀ ਨੇ 750 ਤੋਂ 790 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਕੁੱਲ ਆਈਪੀਓ ਦਾ ਆਕਾਰ 1200 ਕਰੋੜ ਰੁਪਏ ਹੈ। ਨਿਵੇਸ਼ਕਾਂ ਨੂੰ ਇਸ 'ਚ ਘੱਟੋ-ਘੱਟ 13,500 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।
ਇਹ IPO 350 ਕਰੋੜ ਰੁਪਏ ਦਾ ਨਵਾਂ ਇਸ਼ੂ ਹੈ ਅਤੇ 850 ਕਰੋੜ ਰੁਪਏ ਦੀ ਵਿਕਰੀ ਲਈ ਪੇਸ਼ਕਸ਼ ਹੈ। ਆਈਪੀਓ ਤੋਂ ਪਹਿਲਾਂ ਕੰਪਨੀ ਨੇ ਐਂਕਰ ਨਿਵੇਸ਼ਕਾਂ ਤੋਂ 538 ਕਰੋੜ ਰੁਪਏ ਇਕੱਠੇ ਕੀਤੇ ਹਨ।
ਕੰਪਨੀ ਕਿੱਥੇ ਕਰੇਗੀ ਪੈਸੇ ਦੀ ਵਰਤੋਂ?
ਕੰਪਨੀ ਨੇ ਕਿਹਾ ਕਿ ਆਈਪੀਓ ਰਾਹੀਂ ਜੁਟਾਏ ਗਏ ਫੰਡਾਂ ਦੀ ਵਰਤੋਂ ਲਿਖਤੀ ਯੰਤਰਾਂ, ਵਾਟਰ ਕਲਰ ਪੈਨ, ਮਾਰਕਰ ਤੇ ਹਾਈਲਾਈਟਰਾਂ ਦੀ ਲੜੀ ਦੇ ਨਾਲ-ਨਾਲ ਆਮ ਕਾਰਪੋਰੇਟ ਉਦੇਸ਼ਾਂ ਲਈ ਕੰਪਨੀ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਇੱਕ ਨਵਾਂ ਨਿਰਮਾਣ ਪਲਾਂਟ ਸਥਾਪਤ ਕਰਨ ਲਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਜੇਐਮ ਫਾਈਨਾਂਸ਼ੀਅਲ, ਬੀਐਨਪੀ ਪਰਿਬਾ, ਆਈਸੀਆਈਸੀਆਈ ਸਕਿਓਰਿਟੀਜ਼ ਤੇ ਆਈਆਈਐਫਐਲ ਸਕਿਓਰਿਟੀਜ਼ ਇਸ ਆਈਪੀਓ ਦੇ ਮੁੱਖ ਮੈਨੇਜਰ ਹਨ।







Comments